ਡੀਜੀਪੀ ਸੁਰੇਸ਼ ਅਰੋੜਾ ਨੇ ਸੇਵਾਕਾਲ ਵਿੱਚ ਵਾਧੇ ਨੂੰ ਕੀਤਾ ਨਾਮਨਜ਼ੂਰ

dgp suresh arora refused extension

ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣੇ ਸੇਵਾਕਾਲ ਵਿੱਚ ਕੀਤੇ ਵਾਧੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਡੀਜੀਪੀ ਸੁਰੇਸ਼ ਅਰੋੜਾ ਨੇ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਉਹ ਆਪਣੇ ਕਾਰਜਕਾਲ ਵਿੱਚ ਹੋਰ ਵਾਧਾ ਨਹੀਂ ਚਾਹੁੰਦੇ, ਇਸ ਲਈ ਐਕਸਟੈਨਸ਼ਨ ਸਵੀਕਾਰ ਨਹੀਂ ਕਰਨਗੇ।

ਸਬੰਧਤ ਖਬਰ: ਪੰਜਾਬ ਸਰਕਾਰ ਦੇ ਕਹਿਣ ‘ਤੇ ਸੁਪਰੀਮ ਕੋਰਟ ਨੇ ਡੀਜੀਪੀ ਸੁਰੇਸ਼ ਅਰੋੜਾ ਦਾ ਕਾਰਜਕਾਲ ਫਿਰ ਵਧਾਇਆ

ਅਰੋੜਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵੇਂ ਡੀਜੀਪੀ ਦੀ ਨਿਯੁਕਤੀ ਕਰ ਉਨ੍ਹਾਂ ਨੂੰ ਫਾਰਗ ਕਰ ਦਿੱਤਾ ਜਾਵੇ। ਇਸ ‘ਤੇ ਸਰਕਾਰ ਨੇ ਕਿਹਾ ਹੈ ਕਿ ਯੂਪੀਐਸਸੀ ਨੂੰ ਜਲਦ ਹੀ ਪੁਲਿਸ ਮੁਖੀ ਲੱਗਣ ਦੇ ਕਾਬਲ ਅਫ਼ਸਰਾਂ ਦਾ ਪੈਨਲ ਭੇਜਿਆ ਜਾਵੇਗਾ ਤਾਂ ਜੋ ਪੰਜਾਬ ਨੂੰ ਨਵਾਂ ਡੀਜੀਪੀ ਮਿਲ ਸਕੇ।

ਜ਼ਿਕਰਯੋਗ ਹੈ ਕਿ ਬੀਤੀ 16 ਤਾਰੀਖ਼ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਦੀ ਚਿੱਠੀ ਮੁਤਾਬਕ ਅਰੋੜਾ ਸਤੰਬਰ 2019 ਤਕ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਸਨ।

ਇਹ ਹੁਕਮ ਉਦੋਂ ਆਏ ਸਨ, ਜਦ ਸੁਪਰੀਮ ਕੋਰਟ ਨੇ ਪੰਜਾਬ ਸਮੇਤ ਪੰਜ ਸੂਬਿਆਂ ਦੀ ਆਪਣੇ ਪੱਧਰ ‘ਤੇ ਡੀਜੀਪੀ ਚੁਣਨ ਦੀ ਪਟੀਸ਼ਨ ਨੂੰ ਰੱਦ ਕਰ ਕੇ ਆਪਣੇ ਪੁਰਾਣੇ ਹੁਕਮਾਂ ਮੁਤਾਬਕ ਸਾਰੇ ਹੱਕ ਆਪਣੇ ਯੂਪੀਐਸਸੀ ਨੂੰ ਦੇ ਦਿੱਤੇ ਸਨ। ਪਰ ਹੁਣ ਸੁਰੇਸ਼ ਅਰੋੜਾ ਨੇ ਖ਼ੁਦ ਹੀ ਸੇਵਾਮੁਕਤ ਹੋਣ ਦਾ ਨਿਸ਼ਚਾ ਕਰ ਲਿਆ ਹੈ।

Source: AbpSanjha