ਚੰਡੀਗੜ੍ : ਕਾਰ ‘ਚ ਧਮਾਕਾ ਹੋਣ ਨਾਲ ਨੌਜਵਾਨ ਦੀ ਮੌਤ

fire in car in chandigarh

ਚੰਡੀਗੜ੍ਹ ਦੇ ਸੈਕਟਰ 23 ‘ਚ ਸਰਕਾਰੀ ਸਕੂਲ ਨੇੜੇ ਇੱਕ ਆਲਟੋ ਕਾਰ ਬਲਾਸਟ ਹੋ ਗਈ ਤੇ ਬੁਰੀ ਤਰ੍ਹਾਂ ਸੜ ਗਈ। ਇਸ ਹਾਦਸੇ ‘ਚ ਕਾਰ ਚਾਲਕ ਰੋਹਨ (27) ਦੀ ਬੁਰੀ ਤਰ੍ਹਾਂ ਸੜਨ ਨਾਲ ਮੌਤ ਹੋ ਗਈ। ਰੋਹਨ ਦੇ ਘਰਦਿਆਂ ਦਾ ਕਹਿਣਾ ਹੈ ਕਿ ਰੋਹਨ ਸਿਲੰਡਰ ਲੈਣ ਘਰੋਂ ਗਿਆ ਸੀ ਜਦੋਂ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ : ਬਰਨਾਲਾ : ਫੈਕਟਰੀ ‘ਚ ਬਣ ਰਿਹਾ 1200 ਕਿੱਲੋ ਨਕਲੀ ਦੇਸੀ ਘਿਉ ਜ਼ਬਤ

ਹਾਸਲ ਜਾਣਕਾਰੀ ਮੁਤਾਬਕ ਕਾਰ ‘ਚ ਸਿਲੰਡਰ ਕਾਰਨ ਧਮਾਕਾ ਹੋਇਆ ਤੇ ਆਲਟੋ ਕਾਰ ਦੀ ਛੱਤ ਉੱਡ ਗਈ। ਬਲਾਸਟ ਇੰਨਾ ਭਿਆਨਕ ਸੀ ਕਿ ਇਸ ‘ਚ ਰੋਹਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ, ਦੂਜੇ ਪਾਸੇ ਹਾਦਸੇ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤੇ ਹਾਦਸੇ ਨੂੰ ਆਤਮ ਹੱਤਿਆ ਵਾਲੇ ਪਹਿਲੂ ਵੱਲੋਂ ਵੀ ਵੇਖਿਆ ਜਾ ਰਿਹਾ ਹੈ।

Source:AbpSanjha