ਪਾਕਿਸਤਾਨ ਤੋਂ ਭਾਰਤ ਭੇਜੀ ਜਾ ਰਹੀ 28 ਕਰੋੜ ਦੀ ਹੈਰੋਇਨ ਜ਼ਬਤ

5kg heroin seized

ਬੀਐਸਐਫ ਤੇ ਨਾਰਕੋਟਿਕ ਸੈੱਲ ਨੇ ਕੌਮਾਂਤਰੀ ਸਰਹੱਦ ਦੇ ਰਸਤਿਓ ਭਾਰਤ ਵਿਰੋਧੀਆਂ ਵੱਲੋਂ ਭੇਜੀ 28 ਕਰੋੜੀ ਹੈਰੋਇਨ ਜ਼ਬਤ ਕੀਤੀ। ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੂਫੀਆ ਰਿਪੋਰਟ ਮਿਲਣ ‘ਤੇ ਤੁਰੰਤ ਕਾਰਵਾਈ ਕਰਦਿਆਂ ਬੀਐਸਐਫ ਤੇ ਨਾਰਕੋਟਿਕ ਸੈਲ ਨੇ ਸਰਚ ਆਪ੍ਰੇਸ਼ਨ ਕਰਦਿਆਂ ਬੀਓਪੀ ਲੱਖਾ ਸਿੰਘ ਵਾਲਾ ਤੋਂ 5 ਕਿਲੋ 375 ਗ੍ਰਾਮ ਹੈਰੋਇਨ ਜ਼ਬਤ ਕੀਤੀ। ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਤੇ ਛਾਈ ਦਿਸ਼ਾ ਪਟਾਨੀ, ਨੌਜਵਾਨਾਂ ਨੂੰ ਪਸੰਦ ਆਉਂਦਾ ਹੈ ਦਿਸ਼ਾ ਦਾ ਗਲੈਮਰਸ ਅੰਦਾਜ਼

ਕੌਮਾਂਤਰੀ ਸਰਹੱਦ ਤੋਂ ਹੋਈ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ 28 ਕਰੋੜ ਕੀਮਤ ਬਣਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਦੇਸ਼ ਵਿਰੋਧੀਆਂ ਦੀਆਂ ਚਾਲਾਂ ਨੂੰ ਕਿਸੇ ਵੀ ਹਾਲਤ ਵਿੱਚ ਸਿਰੇ ਨਹੀਂ ਲੱਗਣ ਦਿੱਤਾ ਜਾਵੇਗਾ।

Source:AbpSanjha