ਸੁਖਬੀਰ ਬਾਦਲ ਨੇ ਕੀਤੀ ਕੈਪਟਨ ਸਰਕਾਰ ਦੀ ਜੰਮ ਕੇ ਨਿਖੇਧੀ, ਪਰਨੀਤ ਕੌਰ ਬਾਰੇ ਵੀ ਕੀਤਾ ਵੱਡਾ ਦਾਅਵਾ

sukhbir badal on parneet kaur

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਾਅਵਾ ਹੈ ਕਿ ਪਟਿਆਲਾ ਲੋਕ ਸਭਾ ਹਲਕੇ ‘ਚ ਕਾਂਗਰਸ ਤੀਜੇ ਨੰਬਰ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਨੰਬਰ ‘ਤੇ ਅਕਾਲੀ ਦਲ ਹੈ ਤੇ ਦੂਜੇ ‘ਤੇ ਡਾ. ਧਰਮਵੀਰ ਗਾਂਧੀ ਹਨ ਤੇ ਕਾਂਗਰਸ ਅੱਜ ਉੱਥੇ ਤੀਜੇ ਨੰਬਰ ‘ਤੇ ਚੱਲ ਰਹੀ ਹੈ। ਸੁਖਬੀਰ ਨੇ ਇਹ ਵੀ ਕਿਹਾ ਕਿ ਕਰਤਾਰਪੁਰ ਸਾਹਿਬ ਗਲਿਆਰੇ ਲਈ ਮੋਦੀ ਸਾਬ ਨੇ ਕੰਮ ਕੀਤਾ ਹੈ।

ਸੁਖਬੀਰ ਬਾਦਲ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ। ਸੁਖਬੀਰ ਨੇ ਕਿਹਾ ਕਿ ਕੈਪਟਨ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਪਰ ਸਰਕਾਰ ਨੇ ਕੀ-ਕੀ ਕੀਤਾ, ਉਹ ਅਸੀਂ ਲਿਖਿਆ ਹੋਇਆ ਹੈ। ਬਾਦਲ ਨੇ ਕਿਹਾ ਕਿ ਕੈਪਟਨ ਨੇ ਕਰਜ਼ੇ ‘ਤੇ ਝੂਠ ਬੋਲਿਆ, ਨੌਕਰੀ ਦਾ ਝੂਠ ਬੋਲਿਆ ਤੇ ਗੱਪ ਮਾਰ ਕੇ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ : ਪਰਮਿੰਦਰ ਢੀਂਡਸਾ ਦੇ ਰੋਡ ਸ਼ੋਅ ‘ਚ ਚੋਣ ਜ਼ਾਬਤੇ ਦੀ ਹੋਈ ਉਲੰਘਣਾ, ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਹੁਣ ਚੋਣ ਨਹੀਂ ਲੜਨੀ ਤੇ ਉਹ ਬਾਹਰ ਹੀ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਕੈਪਟਨ ਅਗਲੇ ਮਹੀਨੇ ਦੀ 10 ਤਾਰੀਖ ਤੋਂ ਬਾਅਦ ਬਾਹਰ ਨਿਕਲਣਗੇ। ਹੁਣ ਅਖਬਾਰ ਵਿੱਚ ਵੀ ਕੈਪਟਨ ਦੀ ਫੋਟੋ ਨਹੀਂ ਛਪਦੀ। ਸੁਖਬੀਰ ਨੇ ਦਾਅਵਾ ਕੀਤਾ ਕਿ ਬਾਦਲ ਸਾਬ ਨੇ ਢਾਈ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਸੀ, 70,000 ‘ਚੋਂ 40,000 ਪੁਲਿਸ ਮੁਲਾਜ਼ਮ ਉਨ੍ਹਾਂ ਦੀ ਸਰਕਾਰ ਸਮੇਂ ਭਰਤੀ ਹੋਏ ਸਨ।

ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਡੱਕਾ ਤੋੜਿਆ ਨਹੀਂ ਤੇ ਕਹਿੰਦੇ ਐਮਪੀ ਦੀ ਇਲੈਕਸ਼ਨ ਲੜਨੀ ਹੈ। ਉਨ੍ਹਾਂ ਆਪਣੀ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਅਸੀਂ ਅਮਰੀਕਾ, ਕੈਨੇਡਾ ਵਰਗੀਆਂ ਸੜਕਾਂ ਬਣਾਈਆਂ ਤੇ ਇਹ ਖ਼ਜ਼ਾਨਾ ਖਾਲੀ ਦਾ ਤਰਕ ਦਿੰਦੇ ਹਨ। ਬਾਦਲ ਨੇ ਕਿਹਾ ਕਿ ਖ਼ਜ਼ਾਨਾ ਨਹੀਂ ਇਨ੍ਹਾਂ ਦਾ ਦਿਮਾਗ ਹੀ ਖਾਲੀ ਹੈ। ਇਸ ਲਈ ਅਗਲੇ 15-20 ਸਾਲ ਕਾਂਗਰਸ ਨਹੀਂ ਆਉਣੀ।

Source:AbpSanjha