ਜਲਦ ਹੀ ਰਿਲੀਜ਼ ਹੋ ਰਿਹਾ ‘ਭਾਰਤ’ ਦੇ ਟ੍ਰੇਲਰ, ਇਸ ਨਾਲ ਸੰਭੰਧਤ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ

Bharat Trailer Details

ਇਸ ਸਾਲ ਈਦ ‘ਤੇ ਸਲਮਾਨ ਖ਼ਾਨ ਆਪਣੀ ਫ਼ਿਲਮ ‘ਭਾਰਤ’ ਨਾਲ ਧਮਾਕਾ ਕਰਨ ਦੀ ਤਿਆਰੀ ਕਰ ਚੁੱਕੇ ਹਨ। ਜਲਦੀ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ‘ਚ ਭਾਈਜਾਨ ਕਈ ਰੂਪਾਂ ‘ਚ ਨਜ਼ਰ ਆਏ ਸੀ। ਹੁਣ ਫੈਨਸ ਨੂੰ ‘ਭਾਰਤ’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਅਲੀ ਅੱਬਾਸ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਸੀ ਕਿ ਉਹ ਅਪ੍ਰੈਲ ਦੇ ਆਖਰੀ ਹਫਤੇ ‘ਚ ਯਾਨੀ 24 ਅਪਰੈਲ ਨੂੰ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਕਰ ਰਹੇ ਹਨ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਫ਼ਿਲਮ ਦਾ ਟ੍ਰੇਲਰ 3 ਮਿੰਟ 12 ਸੈਕਿੰਡ ਦਾ ਹੋਵੇਗਾ ਜਿਸ ਨੂੰ ਇੱਕ ਗ੍ਰੈਂਡ ਇਵੈਂਟ ਦੌਰਾਨ ਲੌਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ, ਇਰਫਾਨ ਖਾਨ ਦਾ ਪਹਿਲਾ ਲੁੱਕ ਆਇਆ ਸਾਹਮਣੇ

ਇਸ ‘ਚ ਸਲਮਾਨ ਦੇ 6 ਵੱਖ-ਵੱਖ ਰੂਪ ਦੇਖਣ ਨੂੰ ਮਿਲਣਗੇ। ਸਲਮਾਨ ਦੀ ‘ਭਾਰਤ’ ਕੋਰੀਅਨ ਫ਼ਿਲਮ ‘ਓਥ ਟੂ ਮਾਈ ਫਾਦਰ’ ਓਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਤੱਬੂ, ਨੌਰਾ ਫਤੇਹੀ, ਦਿਸ਼ਾ ਪਟਾਨੀ, ਜੈਕੀ ਸ਼ਰੌਫ ਤੇ ਸੁਨੀਲ ਗ੍ਰੋਵਰ ਨਜ਼ਰ ਆਉਣਗੇ।

Source:AbpSanjha