ਦਿੱਲੀ ‘ਚ ‘ਛੱਪਾਕ’ ਦੀ ਸ਼ੂਟਿੰਗ ‘ਚ ਰੁੱਝੀ ਦੀਪਿਕਾ ਪਾਦੁਕੋਣ, ਸ਼ੂਟ ਦਾ ਵੀਡੀਓ ਆਇਆ ਸਾਹਮਣੇ

deepika padukone shooting for chhapaak

ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਆਪਣੀ ਪਹਿਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ‘ਚ ਰੁੱਝੀ ਹੈ। ਫ਼ਿਲਮ ਦਿੱਲੀ ‘ਚ ਸ਼ੂਟ ਹੋ ਰਹੀ ਹੈ। ਇਸ ਦੀਆਂ ਆਏ ਦਿਨ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਆ ਜਾਂਦੀਆਂ ਹਨ। ਹੁਣ ਦੀਪਿਕਾ ਦੇ ਸ਼ੂਟ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਦੀਪਿਕਾ ਨਾਲ ਐਕਟਰ ਵਿਕ੍ਰਾਂਤ ਮੈਸੀ ਵੀ ਨਜ਼ਰ ਆ ਰਹੇ ਹਨ।

ਸਾਹਮਣੇ ਆਈ ਵੀਡੀਓ ‘ਚ ਦੀਪਿਕਾ ਬਿਲਕੁੱਲ ਲਕਸ਼ਮੀ ਜਿਹੀ ਲੱਗ ਰਹੀ ਹੈ। ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਕਿਸੇ ਬਾਜ਼ਾਰ ਦਾ ਸੀਨ ਹੈ। ਇਸ ‘ਚ ਦੀਪਿਕਾ, ਵਿਕ੍ਰਾਂਤ ਨਾਲ ਬੈਠ ਕੇ ਆਉਂਦੀ ਹੈ। ਦੀਪਿਕਾ ਨੇ ਵੀਡੀਓ ‘ਚ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ।

View this post on Instagram

Viral video of #deepikapadukone and #vikrantmassey

A post shared by Viral Bhayani (@viralbhayani) on

ਦਿੱਲੀ ‘ਚ ਫ਼ਿਲਮ ਦੀ ਸ਼ੂਟਿੰਗ ਵੱਖ-ਵੱਖ ਥਾਂਵਾਂ ‘ਤੇ ਚੱਲ ਰਹੀ ਹੈ। ਪਹਿਲਾਂ ਫ਼ਿਲਮ ਦੀ ਸ਼ੂਟਿੰਗ ਜਨਪਥ ‘ਤੇ ਹੋ ਰਹੀ ਸੀ। ਇਸ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਨੋਇਡਾ ‘ਚ ਹੋਣੀ ਹੈ। ਕਿਸੇ ਨਿਊਜ਼ ਚੈਨਲ ਦੇ ਸਟੂਡਿਓ ‘ਚ ਵੀ ਫ਼ਿਲਮ ਦੀ ਸ਼ੂਟਿੰਗ ਇੱਕ ਹਫਤੇ ਲਈ ਹੋਣੀ ਹੈ।

ਇਹ ਵੀ ਪੜ੍ਹੋ : ਸ਼ਾਹਰੁਖ ਨੇ ਕੀਤਾ ‘ਡੌਨ’ ਬਣਨ ਤੋਂ ਇਨਕਾਰ, ਹੁਣ ਇਸ ਐਕਟਰ ਦੀ ਹੋਈ ‘ਡੌਨ-3’ ‘ਚ ਐਂਟਰੀ

deepika padukone chhapaak

ਫ਼ਿਲਮ ‘ਚ ਲਕਸ਼ਮੀ ਦੀ ਸਾਰੀ ਕਹਾਣੀ ਨੂੰ ਦਿਖਾਇਆ ਜਾਵੇਗਾ। ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣੀ ਹੈ।

Source:AbpSanjha