ਪ੍ਰਿੰਯਕਾ ਚੋਪੜਾ ਨੇ ਸਲਮਾਨ ਖਾਨ ਨਾਲ ਨਾਰਾਜ਼ਗੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

priyanka-chopra-speaks-about-salman-khan

ਬਾਲੀਵੁੱਡ ਵਿੱਚ ਹਰ ਰੋਜ਼ ਕੋਈ ਨਾ ਕੋਈ ਮੁੱਦਾ ਸਾਹਮਣੇ ਆਉਂਦਾ ਰਹਿੰਦਾ ਹੈ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿੰਯਕਾ ਚੋਪੜਾ ਦਾ ਕਹਿਣਾ ਹੈ ਕਿ ਉਸਦੀ ਸਲਮਾਨ ਖਾਨ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ ਅਤੇ ਨਾਹੀ ਮੇਰਾ ਉਹਨਾਂ ਨਾਲ ਕੋਈ ਵਿਵਾਦ ਹੈ। ਪ੍ਰਿੰਯਕਾ ਚੋਪੜਾ ਨੇ ਕਿਹਾ ਕਿ ਸਲਮਾਨ ਖਾਨ ਇੱਕ ਸ਼ਾਨਦਾਰ ਅਤੇ ਦਿਲ ਦੇ ਬਹੁਤ ਚੰਗੇ ਇਨਸਾਨ ਹਨ।

ਤੁਹਾਨੂੰ ਦੱਸ ਦੇਈਏ ਕਿ ਪ੍ਰਿੰਯਕਾ ਚੋਪੜਾ ਨੇ ਸਲਮਾਨ ਖਾਨ ਦੀ ਫਿਲਮ ਭਾਰਤ ਨਾਲ ਕਮਬੈਕ ਕਰਨਾ ਸੀ। ਪਰ ਨਿਕ ਜੋਨਸ ਨਾਲ ਵਿਆਹ ਕਾਰਣ ਪ੍ਰਿੰਯਕਾ ਨੇ ਸਲਮਾਨ ਦੀ ਫਿਲਮ ਤੋਂ ਬੈਕਆਉਟ ਕਰ ਲਿਆ ਸੀ। ਜਿਸ ਕਰਕੇ ਪ੍ਰਿੰਯਕਾ ਚੋਪੜਾ ਪ੍ਰਤੀ ਸਲਮਾਨ ਖਾਨ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ। ਪਰ ਹੁਣ ਪ੍ਰਿੰਯਕਾ ਚੋਪੜਾ ਆਪਣੇ ਵਿਆਹ ਤੋਂ ਬਾਅਦ 3 ਸਾਲ ਬਾਅਦ ‘ਦਿ ਸਕਾਈ ਇਜ਼ ਪਿੰਕ’ ਨਾਲ ਕਮਬੈਕ ਕਰ ਰਹੀ ਹੈ।

ਜ਼ਰੂਰ ਪੜ੍ਹੋ: ਮੇਸੀ ਦੇ ਬਾਹਰ ਹੋਣ ਦੇ ਬਾਵਜੂਦ ਵੀ ਬਾਰਸੀਲੋਨਾ ਦੀ ਵਿਲਾਰਿਆਲ ਤੇ ਜਿੱਤ

ਪ੍ਰਿੰਯਕਾ ਚੋਪੜਾ ਨੇ ਕਿਹਾ ਕਿ ਉਹਨਾਂ ਦਾ ਰਿਸ਼ਤਾ ਸਲਮਾਨ ਖਾਨ ਨਾਲ ਪਹਿਲਾਂ ਦੀ ਤਰਾਂ ਹੈ। ਸਾਡੇ ਰਿਸ਼ਤੇ ਵਿੱਚ ਕੋਈ ਵੀ ਦਰਾੜ ਨਹੀਂ ਆਈ ਹੈ। ਪ੍ਰਿੰਯਕਾ ਚੋਪੜਾ ਨੇ ਕਿਹਾ ਕਿ ਸਲਮਾਨ ਖਾਨ ਦੀ ਭੈਣ ਅਪਰਿਤਾ ਮੇਰੀ ਕਲੋਜ਼ ਫ੍ਰੈਂਡ ਹੈ। ਮੈਂ ਹਮੇਸ਼ਾ ਹੀ ਉਨ੍ਹਾਂ ਤੋਂ ਪ੍ਰਭਾਵਿਤ ਰਹੀ ਹਾਂ। ਇਸ ਤੋਂ ਇਲਾਵਾ ਪ੍ਰਿੰਯਕਾ ਚੋਪੜਾ ਨੇ ਕਿਹਾ ਕਿ ਉਸਨੂੰ ਆਪਣੇ ਪਤੀ ਨਿਕ ਜੋਨਸ ’ਚ ਆਪਣੇ ਪਿਤਾ ਦਾ ਅਕਸ ਦੇਖਦੀ ਹੈ। ਪ੍ਰਿੰਯਕਾ ਚੋਪੜਾ ਦਾ ਕਹਿਣਾ ਹੈ ਕਿ ਨਿਕ ਜੋਨਸ ਨਾਲ ਵਿਆਹ ਕਰ ਕੇ ਉਹ ਖੁਦ ਨੂੰ ਦੁਨੀਆ ਦੀ ਸਭ ਤੋਂ ਲੱਕੀ ਔਰਤ ਮੰਨਦੀ ਹੈ।