ਪਾਕਿਸਤਾਨ ਤੋਂ ਬਾਅਦ ਇੰਡੋਨੇਸ਼ੀਆ ਵਿੱਚ ਭੂਚਾਲ ਦੇ ਝਟਕੇ

 6-5-strong-earthquake-strikes-in-indonesia
ਇੰਡੋਨੇਸ਼ੀਆ ਵਿੱਚ ਆਏ ਭੂਚਾਲ ਕਰਕੇ ਚਾਰੇ ਪਾਸੇ ਸਹਿਮ ਦਾ ਮਾਹੌਲ ਹੈ। ਭੂਚਾਲ ਦੇ ਤੇਜ਼ ਝਟਕਿਆਂ ਨੇ ਇੱਕ ਵਾਰ ਤਾਂ ਇੰਡੋਨੇਸ਼ੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਡੋਨੇਸ਼ੀਆ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ 6.5 ਮਾਪੀ ਗਈ ਹੈ। ਭੂਚਾਲ ਦੇ ਝਟਕੇ ਸਭ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਸੇਰਮ ਖੇਤਰ ਵਿੱਚ ਮਹਿਸੂਸ ਕੀਤੇ ਗਏ। ਇਸ ਕਰਕੇ ਉਸ ਨੂੰ ਭੂਚਾਲ ਦਾ ਕੇਂਦਰ ਬਿੰਦੂ ਕਿਹਾ ਗਿਆ।

ਇੰਡੋਨੇਸ਼ੀਆ ਦੇ ਸੇਰਮ ਖੇਤਰ ਵਿੱਚ ਆਏ ਇਸ ਭੂਚਾਲ ਦੇ ਨਾਲ ਕਿਸੇ ਵੀ ਤਰਾਂ ਦੇ ਹੋਏ ਨੁਕਸਾਨ ਦੀ ਕੋਈ ਵੀ ਖ਼ਬਰ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਭੂਚਾਲ ਦਾ ਕੇਂਦਰ ਧਰਤੀ ਤੋਂ 29 ਕਿਲੋ ਮੀਟਰ ਦੀ ਦੂਰੀ ਤੇ ਸੀ। ਫਿਲਹਾਲ ਇਸ ਕਰਕੇ ਕਿਸੇ ਵੀ ਤਰਾਂ ਦਾ ਨੁਕਸਾਨ ਨਹੀਂ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇੰਡੋਨੇਸ਼ੀਆ ਵਿੱਚ ਇਸ ਭੂਚਾਲ ਦੇ ਝਟਕੇ ਭਾਰਤੀ ਸਮੇਂ ਦੇ ਅਨੁਸਾਰ ਵੀਰਵਾਰ ਸਵੇਰੇ 5:16 ਵਜੇ ਮਹਿਸੂਸ ਕੀਤੇ ਗਏ।

ਜ਼ਰੂਰ ਪੜ੍ਹੋ: ਪ੍ਰਿੰਯਕਾ ਚੋਪੜਾ ਨੇ ਸਲਮਾਨ ਖਾਨ ਨਾਲ ਨਾਰਾਜ਼ਗੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਦੀ ਤੀਬਰਤਾ ਨੂੰ ਦੇਖਦੇ ਹੋਏ ਇੰਡੋਨੇਸ਼ੀਆ ਵਿੱਚ ਸੁਨਾਮੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ। ਪਰ ਸਥਾਨਕ ਏਜੰਸੀਆਂ ਦੁਆਰਾ ਸੁਨਾਮੀ ਨੂੰ ਲੈ ਕੇ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਸਥਾਨਕ ਸਮੇਂ ਮੁਤਾਬਕ 8.46 ਵਜੇ ਇੰਡੋਨੇਸ਼ੀਆ ਦੇ ਮਲੁਕੂ ਸੂਬੇ ਦੇ ਉੱਤਰੀ-ਪੂਰਬੀ ਤਟੀ ਖੇਤਰ ਅੰਬੋਨ ‘ਚ ਭੂਚਾਲ ਮਹਿਸੂਸ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਇੰਡੋਨੇਸ਼ੀਆ ‘ਚ ਇਸ ਹਫਤੇ ਚੌਥੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।