ਮੇਸੀ ਦੇ ਬਾਹਰ ਹੋਣ ਦੇ ਬਾਵਜੂਦ ਵੀ ਬਾਰਸੀਲੋਨਾ ਦੀ ਵਿਲਾਰਿਆਲ ਤੇ ਜਿੱਤ

barcelona wins but messi injured

ਲਾ ਲੀਗਾ ਟੂਰਨਾਮੈਂਟ ਵਿਚ ਪਿਛਲੇ ਦਿਨ ਬਾਰਸੀਲੋਨਾ ਨੇ ਵਿਲਾਰਿਆਲ ਨੂੰ 2-1 ਨਾਲ ਹਰ ਦਿੱਤਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਮੈਚ ਦੇ ਦੌਰਾਨ ਬਾਰਸੀਲੋਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਦੀ ਖੱਬੀ ਲੱਤ ਵਿੱਚ ਫਰੈਕਚਰ ਹੋਣ ਕਰਕੇ ਜ਼ਖਮੀ ਹੋ ਗਏ। ਪਰ ਫਿਰ ਵੀ ਇਸ ਮੈਚ ਨੂੰ ਬਾਰਸੀਲੋਨਾ ਨੇ 2-1 ਨਾਲ ਜਿੱਤ ਲਿਆ।

ਜ਼ਰੂਰ ਪੜ੍ਹੋ: ਜਲਵਾਯੂ ਪਰਿਵਰਤਨ ਦੇ ਨਾਲ ਲੜ੍ਹਨ ਲਈ ਨਿਊਜ਼ੀਲੈਂਡ ਨੇ ਵਿੱਢੀ ਮੁਹਿੰਮ

ਬਾਰਸੀਲੋਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਨੇ ਸੋਮਵਾਰ ਨੂੰ ‘ਫੀਫਾ ਪਲੇਅਰ ਆਫ ਦਿ ਈਅਰ’ ਦਾ ਪੁਰਸਕਾਰ ਵੀ ਆਪਣੇ ਨਾਂ ਕੀਤਾ। ਤੁਹਾਨੂੰ ਦੱਸ ਦੇਈਏ ਕਿ ਲਿਓਨੇਲ ਮੇਸੀ ਨੇ ਇਹ ਪੁਰਸਕਾਰ ਛੇਵੀਂ ਵਾਰ ਆਪਣੇ ਨਾਮ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਰੋਨਾਲਡੋ ਨੂੰ ਵੀ ਪਛਾੜ ਦਿੱਤਾ ਹੈ। ਇਸ ਮੈਚ ਦੇ ਦੌਰਾਨ ਮੇਸੀ ਨੂੰ ਪਹਿਲੇ ਹਾਫ ਵਿਚ ਇਲਾਜ਼ ਕਰਾਉਣਾ ਪਿਆ ਅਤੇ ਉਸਦੀ ਖੱਬੀ ਲੱਤ ਵਿਚ ਸਮੱਸਿਆ ਹੋ ਰਹੀ ਸੀ।

barcelona wins but messi injured

ਖੱਬੀ ਲੱਤ ਵਿੱਚ ਸਮੱਸਿਆ ਹੋਣ ਦੇ ਕਰਕੇ ਉਹ ਬ੍ਰੇਕ ਤੋਂ ਬਾਅਦ ਇਸ ਮੈਚ ਵਿੱਚ ਨਹੀਂ ਖੇਡ ਸਕੇ। ਜਿਸ ਕਰਕੇ ਮੇਸੀ ਦੀ ਜਗ੍ਹਾ ਓਯੂਸਮਾਨੇ ਡੇਮਬਲੇ ਨੂੰ ਉਤਰਨਾ ਪਿਆ। ਬਾਰਸੀਲੋਨਾ ਲਈ ਏਂਟੋਈਨ ਗ੍ਰਿਜਮੈਨ ਨੇ 6ਵੇਂ ਮਿੰਟ ਅਤੇ ਆਰਥਰ ਮੇਲੋ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਵਿਲਾਰਿਆਲ ਲਈ ਇਕਲੌਤਾ ਗੋਲ ਸਾਂਟੀ ਕਾਰਜੋਲਾ ਨੇ 44ਵੇਂ ਮਿੰਟ ਵਿਚ ਕੀਤਾ।