Lockdown in India: Corona ਨੂੰ ਦੇਖਦੇ ਹੋਏ ਹਰਿਆਣਾ-ਦਿੱਲੀ ਬਾਰਡਰ ਤੇ ਵਧਾਈ ਸ਼ਖਤੀ, ਜਾਰੀ ਕੀਤੇ ਨਵੇਂ ਨਿਯਮ

strictly-on-delhi-haryana-border-from-today

Lockdown in India: Corona ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਜ ਭਾਵ ਸ਼ੁੱਕਰਵਾਰ ਤੋਂ ਦਿੱਲੀ-ਹਰਿਆਣਾ ਬਾਰਡਰ ‘ਤੇ ਸਖਤੀ ਕੀਤੀ ਜਾ ਰਹੀ ਹੈ। ਅੱਜ ਤੋਂ ਦਿੱਲੀ ਤੋਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਝੱਜਰ ਜਾ ਰਹੇ ਲੋਕਾਂ ਨੂੰ ਕਈ ਨਿਯਮਾਂ ਦੇ ਨਾਲ ਐਂਟਰੀ ਮਿਲੇਗੀ। ਅੱਜ ਤੋਂ ਬਿਨਾ ਪਾਸ ਵਾਲਿਆਂ ਨੂੰ ਹਰਿਆਣਾ ਦੇ ਇਨ੍ਹਾਂ ਜ਼ਿਲਿਆਂ ‘ਚ ਐਂਟਰੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਹੁਣ ਲੋਕਾਂ ਨੂੰ ਇਨ੍ਹਾਂ ਜ਼ਿਲਿਆਂ ‘ਚ ਐਂਟਰੀ ਤੋਂ ਪਹਿਲਾਂ ਬਾਰਡਰ ‘ਤੇ ਹੀ ਮੈਡੀਕਲ ਜਾਂਚ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ: Corona in Mumbai: ਮੁੰਬਈ ਦੇ Corona ਪੀੜਤ ਮਰੀਜ਼ ਨੇ ਪਲਾਜ਼ਮਾ ਥਰੈਪੀ ਦੌਰਾਨ ਤੋੜਿਆ ਦਮ

ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਜਿਨ੍ਹਾਂ ਨੂੰ ਪਹਿਲਾਂ ਆਗਿਆ ਦਿੱਤੀ ਗਈ ਹੈ, ਉਹ ਬਾਰਡਰ ਦੇ ਆਰ-ਪਾਰ ਜਾ ਸਕਣਗੇ। ਇਹ ਆਦੇਸ਼ 3 ਮਈ ਤੱਕ ਲਾਗੂ ਰਹੇਗਾ। ਇਸ ਤੋਂ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ। ਗੁਰੂਗ੍ਰਾਮ ਤੋਂ ਲੱਗਣ ਵਾਲੀ ਦਿੱਲੀ ਦੇ ਸਾਰੇ 7 ਬਾਰਡਰਾਂ ‘ਤੇ ਮੈਡੀਕਲ ਟੀਮ ਡਿਊਟੀ ‘ਤੇ ਤਾਇਨਾਤ ਰਹੇਗੀ ਅਤੇ ਬਿਨਾਂ ਜਾਂਚ ਦੇ ਲੋਕਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ