Corona Updates: Corona Positive ਔਰਤ ਬਣੀ ਮਾਂ, ਬੱਚੇ ਦੀ ਰਿਪੋਰਟ ਨੇ ਦਿੱਤੀ ਰਾਹਤ ਦੀ ਖ਼ਬਰ

corona-positive-woman-becomes-mother-child-report-reports-relief

Corona Updates: ਪੰਜਾਬ ਦੀ ਰਾਜਧਾਨੀ ਵਿੱਚ Coronavirus ਨਾਲ ਪੀੜਤ ਔਰਤ ਨੇ ਸੁੱਖੀਂ-ਸਾਂਦੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਹੈ। ਸ਼ਹਿਰ ਦੀ ਬਾਪੂ ਧਾਮ ਕਲੋਨੀ ਰਹਿਣ ਵਾਲੀ ਪੀੜਤਾ ਦੇ ਬੱਚੇ ਦਾ Corona ਤੋਂ ਬਚਾਅ ਹੋ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਪਹਿਲੀ ਵਾਰ ਕਿਸੇ Corona ਪੀੜਤ ਨੇ ਬੱਚੇ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਵੇਂ ਆਈਸੋਲੇਸ਼ਨ ਵਾਰਡ ਵਿੱਚ ਹਨ ਅਤੇ ਸਿਹਤਮੰਦ ਵੀ ਹਨ। ਡਾਕਟਰਾਂ ਨੇ ਬੱਚੇ ਦਾ ਕੋਰੋਨਾ ਟੈਸਟ ਵੀ ਕਰ ਲਿਆ ਹੈ ਅਤੇ ਰਿਪੋਰਟ ਨੈਗੇਟਿਵ ਆਈ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਹੁਣ ਤਕ 73 ਲੋਕ Corona ਪੌਜ਼ਿਟਿਵ ਹਨ ਅਤੇ ਤਕਰੀਬਨ ਤਿੰਨ ਦਰਜਨ ਤੋਂ ਵੱਧ ਮਾਮਲੇ ਸ਼ਹਿਰ ਦੀ ਬਾਪੂ ਧਾਮ ਕਾਲੋਨੀ ਦੇ ਹੀ ਹਨ। ਦਰਅਸਲ, ਇੱਥੇ ਰਹਿਣ ਵਾਲੇ ਅਤੇ ਸੈਕਟਰ 32 ਦੇ ਹਸਪਤਾਲ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਸਮਾਜਕ ਦੂਰੀ ਦੇ ਨੇਮਾਂ ਛਿੱਕੇ ਟੰਗ ਆਪਣੇ ਘਰ ਦੀ ਛੱਤ ‘ਤੇ ਵਿਆਹ ਦੀ ਸਾਲਗਿਰ੍ਹਾ ਦੀ ਪਾਰਟੀ ਦਿੱਤੀ ਸੀ, ਜਿਸ ਵਿੱਚ 100 ਤੋਂ ਵੱਧ ਲੋਕ ਸ਼ਾਮਲ ਹੋਏ ਸਨ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ