Corona in Sangrur: ਸੰਗਰੂਰ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਕਹਿਰ, ਇਕ ਹੋਰ ਨਵਾਂ ਮਾਮਲਾ ਆਇਆ ਸਾਹਮਣੇ

one-more-corona-positive-case-in-sangrur

Corona in Sangrur: ਦੇਸ਼ ਅੰਦਰ Corona ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਜਾ ਰਿਹ ਹੈ। ਜਾਣਕਾਰੀ ਮੁਤਾਬਕ ਸੰਗਰੂਰ ਤੋਂ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਭਜਨ ਕੌਰ ਵਾਸੀ ਬਾਗੜੀਆਂ ਜ਼ਿਲਾ ਸੰਗਰੂਰ ਜੋ ਕਿ ਲੁਧਿਆਣਾ ਜੇਲ ‘ਚ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੋਰੋਨਾ ਦੇ ਤਿੰਨ ਪਾਜ਼ੇਟਿਵ ਮਰੀਜ਼ ਠੀਕ ਹੋਣ ‘ਤੇ ਜ਼ਿਲਾ ਸੰਗਰੂਰ ਗਰੀਨ ਜੋਨ ਐਲਾਨਿਆਂ ਜਾਣਾ ਹੀ ਬਾਕੀ ਸੀ ਕਿ ਬੀਤੀ ਪਰਸੋਂ ਹੋਰ ਮਰੀਜ਼ਾਂ ‘ਚ ਵਾਧਾ ਹੋ ਗਿਆ। ਤਿੰਨ ਦਿਨਾਂ ‘ਚ ਮਰੀਜ਼ਾਂ ਦੀ ਗਿਣਤੀ ਚਾਰ ਹੋ ਜਾਣ ਤੇ ਜ਼ਿਲੇ ਅੰਦਰ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਪਰ ਦੇਖਣਯੋਗ ਇਹ ਵੀ ਹੈ ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਅੰਦਰ ਪੂਰੀ ਸਖਤੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਲੋਕ ਪੁਲਸ ਪ੍ਰਸ਼ਾਸਨ ਨੂੰ ਟਿੱਚ ਸਮਝਦਿਆਂ ਆਮ ਤੁਰੇ ਫਿਰਦਿਆਂ ਨੂੰ ਦੇਖਿਆ ਜਾ ਰਿਹਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।