Corona in Punjab: ਪੰਜਾਬ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 550 ਤੋਂ ਪਾਰ

corona-outbreak-in-punjab

Corona in Punjab: ਫ਼ਿਰੋਜ਼ਪੁਰ ਵਿੱਚ 11 ਸ਼ਰਧਾਲੂਆਂ ਦੇ Corona ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਣ ਨਾਲ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 550 ਤੋਂ ਵੱਧ ਹੋ ਗਈ ਹੈ। ਹੁਣ ਪੰਜਾਬ ਵਿੱਚ Coronavirus ਦੇ 553 ਐਕਟਿਵ ਕੇਸ ਹੋ ਚੁੱਕੇ ਹਨ। ਹੁਣ ਤਕ ਇੱਕ ਮਰੀਜ਼ ਗੰਭੀਰ ਹੈ ਜਦਕਿ 20 ਦੀ ਮੌਤ ਹੋ ਚੁੱਕੀ ਹੈ।

ਸੂਬੇ ‘ਚ ਹੁਣ ਸ਼ੱਕੀ ਮਰੀਜ਼ਾਂ ਗਿਣਤੀ 21,194 ਰਹਿ ਗਈ ਹੈ। ਬੀਤੇ ਕੱਲ੍ਹ ਸੂਬੇ ਦੇ 13 ਜ਼ਿਲ੍ਹਿਆਂ ‘ਚੋਂ ਕੋਰੋਨਾ ਦੇ 105 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਜ਼ੂਰ ਸਾਹਿਬ, ਨਾਂਦੇੜ ਤੋਂ ਪਰਤੇ ਸ਼ਰਧਾਲੂ ਅਤੇ ਰਾਜਸਥਾਨ ਦੇ ਕੋਟਾ ਤੋਂ ਪਰਤੇ ਵਿਦਿਆਰਥੀਆਂ ਦੇ ਮਾਮਲੇ ਸ਼ਾਮਲ ਹਨ। ਸਰਕਾਰ ਨੇ ਬਾਹਰੇ ਸੂਬਿਆਂ ਤੋਂ ਆਏ ਹਰ ਵਿਅਕਤੀ ਨੂੰ 21 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ, ਬੇਸ਼ੱਕ ਉਸ ਦੀ ਰਿਪੋਰਟ ਪੌਜ਼ਿਟਿਵ ਹੋਵੇ ਜਾਂ ਨੈਗੇਟਿਵ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।