Corona in Punjab: ਹਜ਼ੂਰ ਸਾਹਿਬ ਤੋਂ ਪਰਤੇ 14 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਪੰਜਾਬ ਦੇ ਹਾਲਾਤ ਫਿਰ ਹੋਏ ਖ਼ਰਾਬ

corona-report-of-14-pilgrims-corona-positive

Corona in Punjab: ਸ੍ਰੀ ਹਜ਼ੂਰ ਸਾਹਿਬ ਵਿੱਚ ਫਸੇ ਪੰਜਾਬ ਦੇ ਫ਼ਿਰੋਜ਼ਪੁਰ ਤੇ ਮੁਹਾਲੀ ਜ਼ਿਲ੍ਹੇ ਦੇ ਸ਼ਰਧਾਲੂਆਂ ਦੀ Corona ਜਾਂਚ ਰਿਪੋਰਟ ਪੌਜ਼ੇਟਿਵ ਆਉਣ ਨਾਲ ਸੂਬੇ ਵਿੱਚ ਪੀੜਤਾਂ ਦੀ ਕੁੱਲ ਗਿਣਤੀ 558 ਪਹੁੰਚ ਗਈ ਹੈ। ਤਾਜ਼ਾ ਰਿਪੋਰਟ ਮਗਰੋਂ ਮੁਹਾਲੀ ਵਿੱਚ Corona ਪੀੜਤਾਂ ਦੀ ਕੁੱਲ ਗਿਣਤੀ 89 ਹੋ ਗਈ ਹੈ।

ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੰਬਾਲਾ ਦੇ ਇੱਕ ਯਾਤਰੂ ਸਮੇਤ ਇੱਥੋਂ ਦੇ 16 ਸਿੱਖ ਸ਼ਰਧਾਲੂਆਂ ਦੀ Corona ਜਾਂਚ ਰਿਪੋਰਟ ਪੌਜ਼ੇਟਿਵ ਆਈ ਹੈ। ਹਜ਼ੂਰ ਸਾਹਿਬ ਤੋਂ ਸਿੱਖ ਸ਼ਰਧਾਲੂ ਤੇ ਕੋਟਾ (ਰਾਜਸਥਾਨ) ਤੋਂ ਵਿਦਿਆਰਥੀ ਬੀਤੀ 28 ਅਪ੍ਰੈਲ ਨੂੰ ਜ਼ਿਲ੍ਹੇ ਵਿੱਚ ਪਰਤੇ ਸਨ, ਜਿਨ੍ਹਾਂ ਨੂੰ ਸੈਕਟਰ 70 ਵਿੱਚ ਬਣੇ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਗਿਆ ਹੈ। 11 ਵਿਅਕਤੀਆਂ ਦੀ ਜਾਂਚ ਰਿਪੋਰਟ ਆਉਣੀ ਹਾਲੇ ਬਾਕੀ ਹੈ। ਫ਼ਿਰੋਜ਼ਪੁਰ ਵਿੱਚ 11 ਸ਼ਰਧਾਲੂਆਂ ਦੇ ਕੋਰੋਨਾ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ ਵਿੱਚ Coronavirus ਨਾਲ ਪੀੜਤਾਂ ਦੀ ਕੁੱਲ ਗਿਣਤੀ 12 ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।