Corona in India: ਮੌਲਾਨਾ ਸਾਦ ਦੇ 2 ਰਿਸ਼ਤੇਦਾਰਾਂ ਦੀ ਰਿਪੋਰਟ ਆਈ ਪੋਜ਼ੀਟਿਵ, ਇਲਾਕੇ ਵਿੱਚ ਸਹਿਮ ਦਾ ਮਾਹੌਲ

maulana-saad-2-relative-corona-positive-area-seal

Corona in India: Coronavirus ਦੇ ਮਾਮਲੇ ਪਿਛਲੇ ਕੁਝ ਦਿਨਾਂ ‘ਚ ਭਾਰਤ ‘ਚ ਅਚਾਨਕ ਵਧ ਗਏ ਹਨ। ਦਿੱਲੀ ਦੇ ਨਿਜਾਮੁਦੀਨ ਇਲਾਕੇ ‘ਚ ਤਬਲੀਗੀ ਜਮਾਤ ਨਾਲ ਜੁੜੇ ਸੈਂਕੜੇ ਕੇਸ ਆਉਣ ਤੋਂ ਬਾਅਦ ਦੇਸ਼ ‘ਚ ਅਚਾਨਕ Coronavirus ਦੇ ਕੇਸਾਂ ਦੀ ਗਿਣਤੀ ‘ਚ ਉਛਾਲ ਆਇਆ ਸੀ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਤਬਲੀਗੀ ਜਮਾਤ ਦੇ ਪ੍ਰਮੁੱਖ ਮੌਲਾਨਾ ਸਾਦ ਦੇ 2 ਰਿਸ਼ਤੇਦਾਰ ਕੋਰੋਨਾ ਵਾਇਰਸ ਦੀ ਲਪੇਟ ‘ਚ ਆਏ ਹਨ, ਉਨਾਂ ਦਾ ਟੈਸਟ ਪਾਜ਼ੀਟਿਵ ਨਿਕਲਿਆ ਹੈ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ Corona ਦਾ ਕਹਿਰ, ਹੁਣ ਤੱਕ 393 ਲੋਕਾਂ ਦੀ ਮੌਤ

ਡੀ.ਐੱਮ. ਅਨੁਸਾਰ ਉਸ ਇਲਾਕੇ ਦੇ 8 ਹੋਰ ਲੋਕਾਂ ਨੂੰ ਕੁਆਰੰਟੀਨ ‘ਚ ਰੱਖਿਆ ਗਿਆ ਹੈ। ਮੌਲਾਨਾ ਸਾਦ ਦੇ ਜੋ 2 ਰਿਸ਼ਤੇਦਾਰ Coronavirus ਪਾਜ਼ੀਟਿਵ ਪਾਏ ਗਏ ਹਨ, ਉਨਾਂ ਨੇ ਵੀ ਦਿੱਲੀ ਦੇ ਨਿਜਾਮੁਦੀਨ ਇਲਾਕੇ ‘ਚ ਮਰਕਜ਼ ਪ੍ਰੋਗਰਾਮ ‘ਚ ਹਿੱਸਾ ਲਿਆ ਸੀ। ਉਹ ਕੁਝ ਦਿਨ ਪਹਿਲਾਂ ਹੀ ਸਾਊਥ ਅਫਰੀਕਾ ਤੋਂ ਵਾਪਸ ਆਏ ਸਨ ਅਤੇ ਕੁਆਰੰਟੀਨ ਦੇ ਅਧੀਨ ਰੱਖੇ ਗਏ ਸਨ। ਹੁਣ ਪ੍ਰਸ਼ਾਸਨ ਵਲੋਂ ਉਨਾਂ ਲੋਕਾਂ ਦੀ ਤਲਾਸ਼ ਕੀਤੀ ਜਦਾ ਰਹੀ ਹੈ, ਜੋ ਵੀ ਇਨਾਂ ਦੋਹਾਂ ਦੇ ਸੰਪਰਕ ‘ਚ ਆਏ ਸਨ।

ਇਹ ਵੀ ਪੜ੍ਹੋ: Corona in America: Corona ਨੇ ਅਮਰੀਕਾ ਵਿੱਚ ਬਣਾਇਆ ਰਿਕਾਰਡ, 24 ਘੰਟਿਆਂ ਵਿੱਚ 2600 ਮੌਤਾਂ

ਸਹਾਰਨਪੁਰ ਦੇ ਡੀ.ਐੱਮ. ਅਖਿਲੇਸ਼ ਸਿੰਘ ਅਨੁਸਾਰ, ਮੌਲਾਨਾ ਸਾਦ ਦੇ 2 ਰਿਸ਼ਤੇਦਾਰ Coronavirus ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਮੰਡੀ ਇਲਾਕੇ ਦੇ ਮੁਫ਼ਤੀ ਏਰੀਆ ਨੂੰ ਪੂਰੀ ਤਰਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਤਾਂਕਿ ਇਹ ਖਤਰਾ ਨਾ ਵਧ ਸਕੇ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਸਿਹਤ ਮੰਤਰਾਲੇ ਅਨੁਸਾਰ, 15 ਅਪ੍ਰੈਲ ਦੀ ਸ਼ਾਮ ਤੱਕ ਪ੍ਰਦੇਸ਼ ‘ਚ 727 Coronavirus ਦੇ ਕੁਲ ਕੇਸ ਸਾਹਮਣੇ ਆ ਚੁਕੇ ਹਨ। ਇਨਾਂ ‘ਚ ਕਰੀਬ 428 ਕੇਸਾਂ ਦਾ ਤਾਲੁਕ ਸਿੱਧੇ ਤੌਰ ‘ਤੇ ਦਿੱਲੀ ਦੇ ਤਬਲੀਗੀ ਜਮਾਤ ਦੇ ਮਰਕਜ਼ ਵਾਲੇ ਇਵੈਂਟ ਤੋਂ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਹੀ ਦਿੱਲੀ ਪੁਲਸ ਨੇ ਜਮਾਤ ਦੇ ਅਮੀਰ ਮੌਲਾਨਾ ਮੁਹੰਮਦ ਸਾਦ ਸਮੇਤ ਕਈ ਲੋਕਾਂ ‘ਤੇ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ