Corona in Indore: ਇੰਦੌਰ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 110 ਨਵੇਂ Corona ਕੇਸ ਆਏ ਸਾਹਮਣੇ

corona-virus-110-new-cases-report-positive-in-indore

Corona in Indore: Coronavirus ਇਨਫੈਕਸ਼ਨ ਨੂੰ ਲੈ ਕੇ ਹਾਟਸਪਾਟ ਬਣੇ ਇੰਦੌਰ ‘ਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹੁਣ ਤੱਕ ਇੱਥੇ ਮਰੀਜ਼ਾਂ ਦੀ ਗਿਣਤੀ 696 ਪਹੁੰਚ ਗਈ ਹੈ। ਦਿੱਲੀ ਭੇਜੇ ਗਏ 1142 ਸੈਂਪਲਾਂ ਦੀ ਵੀਰਵਾਰ ਸਵੇਰੇ ਦੂਜੀ ਰਿਪੋਰਟ ਆਈ ਹੈ, ਜਿਸ ‘ਚ 110 ਪਾਜ਼ੀਟਿਵ ਮਰੀਜ਼ ਹੋਰ ਮਿਲੇ ਹਨ। ਦਿੱਲੀ ਦੀ ਰਿਪੋਰਟ ‘ਚ ਬੁੱਧਵਾਰ ਨੂੰ 117 ਮਰੀਜ਼ ਪਾਜ਼ੀਟਿਵ ਪਾਏ ਗਏ ਸਨ। ਸ਼ਹਿਰ ‘ਚ ਹੁਣ ਤੱਕ 39 ਲੋਕਾਂ ਦੀ Corona ਨਾਲ ਜਾਨ ਜਾ ਚੁਕੀ ਹੈ ਅਤੇ 37 ਮਰੀਜ਼ ਸਿਹਤਮੰਦ ਹੋ ਕੇ ਆਪਣੇ ਘਰ ਜਾ ਚੁਕੇ ਹਨ।

ਇਹ ਵੀ ਪੜ੍ਹੋ: Corona in NewYork: Corona ਦੀ ਤਬਾਹੀ ਕਾਰਨ NewYork ਨੂੰ ਪਿਆ 5-10 ਅਰਬ ਡਾਲਰ ਦਾ ਘਾਟਾ

ਮੱਧ ਪ੍ਰਦੇਸ਼ ‘ਚ ਇੰਦੌਰ ਅਤੇ ਭੋਪਾਲ ‘ਚ ਸਭ ਤੋਂ ਵਧ ਮਰੀਜ਼ ਮਿਲ ਰਹੇ ਹਨ। ਇਨਾਂ ‘ਚ ਵਿਨੋਬਾ ਨਗਰ, ਮੋਤਾ ਤਬੇਲਾ, ਰਾਵਜੀ ਬਾਜ਼ਾਰ, ਜੂਨੀ ਇੰਦੌਰ, ਪਿੰਜਰਾ ਬਾਖਲ, ਆਜ਼ਾਦ ਨਗਰ, ਉਤਸਵ ਗਾਰਡਨ, ਕੜਾਵ ਘਾਟ, ਇਕਬਾਲ ਕਾਲੋਨੀ, ਅਰਜੁਨ ਪਲਟਨ, ਜੂਨਾ ਰਿਸਾਲਾ, ਸਾਊਥ ਗਾਡਰਾਖੇੜੀ ਸਮੇਤ ਹੋਰ ਇਲਾਕੇ ਸ਼ਾਮਲ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ