Lockdown in India: PMModi ਨੇ Lockdown ਨੂੰ ਲੈ ਕੇ ਕੀਤਾ ਵੱਡਾ ਐਲਾਨ, 3 ਮਈ ਤੱਕ ਲਾਗੂ ਰਹੇਗਾ

lockdown-covid-19-pm-modi-speech

Lockdown in India: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੇ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ Lockdown ਦੌਰਾਨ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ Coronavirus ਵਿਰੁੱਧ ਪੂਰਾ ਦੇਸ਼ ਮਜ਼ਬੂਤੀ ਨਾਲ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਸੁਝਾਵਾਂ ਨੂੰ ਦੇਖਦੇ ਹੋਏ ਲਾਕਡਾਊਨ 3 ਮਈ ਤਕ ਲਾਗੂ ਰਹੇਗਾ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ Corona ਦਾ ਕਹਿਰ, ਮਿਰਤਕਾਂ ਦੀ ਗਿਣਤੀ 320 ਤੋਂ ਪਾਰ

ਸਮਾਜਿਕ ਦੂਰੀ ਬਣਾਉਣ ਅਤੇ Lockdown ਨਾਲ ਭਾਰਤ ਨੂੰ ਬਹੁਤ ਫਾਇਦਾ ਹੋਇਆ। ਇਸ ਲਈ ਅਸੀਂ 3 ਮਈ ਤਕ ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। 20 ਅਪ੍ਰੈਲ ਤੋਂ ਬਾਅਦ ਕੁਝ ਜ਼ਿਲਿਆਂ ‘ਚ ਸ਼ਰਤਾਂ ਨਾਲ ਰਾਹਤ ਮਿਲੇਗੀ। 20 ਅਪ੍ਰੈਲ ਤੋਂ ਹਰ ਥਾਣੇ, ਹਰ ਜ਼ਿਲੇ, ਹਰ ਸੂਬੇ ਨੂੰ ਬਾਰੀਕੀ ਨਾਲ ਪਰਖਿਆ ਜਾਵੇਗਾ। Lockdown ਦਾ ਕਿੰਨਾ ਪਾਲਣ ਹੋ ਰਿਹਾ ਹੈ? ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਜੋ ਸਫਲ ਹੋਣਗੇ, ਜੋ ਹਾਟ ਸਪਾਟ ਨਹੀਂ ਵਧਣ ਦੇਣਗੇ, ਉੱਥੇ 20 ਅਪ੍ਰੈਲ ਤੋਂ ਕੁਝ ਜ਼ਰੂਰੀ ਚੀਜ਼ਾਂ ‘ਤੇ ਛੋਟ ਦੀ ਆਗਿਆ ਦਿੱਤੀ ਜਾ ਸਕਦੀ ਹੈ ਪਰ ਇਹ ਆਗਿਆ ਕੁਝ ਸ਼ਰਤਾਂ ‘ਤੇ ਦਿੱਤੀ ਜਾਵੇਗੀ। Lockdown ਦੇ ਨਿਯਮ ਟੁੱਟਦੇ ਹਨ ਤਾਂ ਸਾਰੀ ਆਗਿਆ ਤੁਰੰਤ ਵਾਪਸ ਲੈ ਲਿਆ ਜਾਵੇਗਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ