Corona in UK: UK ਵਿੱਚ Corona ਨੇ ਢਾਹਿਆ ਆਪਣਾ ਕਹਿਰ, ਵੱਧ ਸਕਦਾ ਹੈ Lockdown ਦਾ ਸਮਾਂ

uk-prepares-to-extend-virus-lockdown

Corona in UK: ਬ੍ਰਿਟੇਨ ਵਿਚ Coronavirus ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਇਸੇ ਲਈ ਇੱਥੇ ਲਾਕਡਾਊਨ ਦੀ ਤਰੀਕ ਵਧਾਈ ਜਾਵੇਗੀ। ਟਾਈਮਜ਼ ਅਖਬਾਰ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਵਿਦੇਸ਼ ਮੰਤਰੀ ਤੇ ਮੌਜੂਦਾ ਸਮੇਂ ਲਈ ਕਾਰਜਵਾਹਕ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਇਸ ਦਾ ਐਲਾਨ ਵੀਰਵਾਰ ਨੂੰ ਕਰਨਗੇ। ਕਿਹਾ ਜਾ ਰਿਹਾ ਕੇ ਕਿ ਲਾਕਡਾਊਨ ਦੀ ਤਰੀਕ ਨੂੰ 7 ਮਈ ਤੱਕ ਵਧਾਇਆ ਜਾ ਸਕਦਾ ਹੈ।

uk-prepares-to-extend-virus-lockdown

ਸਰਕਾਰ ਨੂੰ ਵੀਰਵਾਰ ਤੱਕ ਇਹ ਫੈਸਲਾ ਕਰਨਾ ਪਵੇਗਾ ਕਿ ਕੀ ਸਕੂਲ ਅਤੇ ਦੁਕਾਨਾਂ ਬੰਦ ਰੱਖਣ ਲਈ ਤਿੰਨ ਹਫ਼ਤਿਆਂ ਦੇ ਪੁਰਾਣੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦਾ ਹੁਕਮ ਦੇਣਾ ਹੈ ਤਾਂ ਕਿ Coronavirus ਫੈਲਣ ਤੋਂ ਰੋਕਿਆ ਜਾ ਸਕੇ। ਰਾਬ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਸਮੇਂ ਇਸ ‘ਤੇ ਸਖਤ ਫੈਸਲਾ ਨਹੀਂ ਲੈਣਗੇ ਤਾਂ ਬ੍ਰਿਟੇਨ ਵਿਚ ਦੂਜੀ ਵਾਰ ਫਿਰ Coronavirus ਦਾ ਕਹਿਰ ਮਚ ਜਾਵੇਗਾ। ਸੋਮਵਾਰ ਨੂੰ ਉਨ੍ਹਾਂ ਨੇ ਇਕ ਸੰਬੋਧਨ ਵਿਚ ਦੱਸਿਆ ਕਿ ਬ੍ਰਿਟੇਨ ਵਿਚ ਕੋਰੋਨਾ ਕਾਰਨ 11 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ