Earthquake News: ਦੱਖਣੀ ਅਮਰੀਕਾ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, ਜਾਨ-ਮਾਲ ਦਾ ਹੋਇਆ ਭਾਰੀ ਨੁਕਸਾਨ

hurricane-devastation-in-south-america-at-least-30-dead

Earthquake News: ਈਸਟਰ ਮੌਕੇ ਦੱਖਣੀ ਅਮਰੀਕਾ ਵਿਚ ਆਏ ਤੂਫਾਨ ਕਾਰਨ ਹੁਣ ਤਕ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਿਸੀਸਿਪੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਟੈਕਸਾਸ, ਅਰਕਨਸਾਸ, ਲੂਈਸਿਆਨਾ, ਮਿਸੀਸਿਪੀ, ਅਲਬਾਮਾ, ਜਾਰਜੀਆ, ਦੱਖਣੀ ਅਤੇ ਉੱਤਰੀ ਕਾਰੋਲਿਨਾਸ ਅਤੇ ਟੈਨੇਸੀ ਵਿਚ ਤੂਫਾਨ ਕਾਰਨ ਭਾਰੀ ਜਾਨ-ਮਾਲ ਨੁਕਸਾਨ ਹੋਣ ਦੀ ਸੂਚਨਾ ਹੈ।

hurricane-devastation-in-south-america-at-least-30-dead

ਲੂਈਸਿਆਨਾ ਤੋਂ ਲੈ ਕੇ ਅਪਲੇਸ਼ੀਅਨ ਪਰਬਤੀ ਖੇਤਰ ਵਿਚ ਸੈਂਕੜੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਤੂਫਾਨ ਦਾ ਸਾਇਰਨ ਵੱਜਣ ਮਗਰੋਂ ਕਈ ਲੋਕਾਂ ਨੇ ਐਤਵਾਰ ਰਾਤ ਨੂੰ ਅਲਮਾਰੀਆਂ, ਬਾਥਰੂਮ ਦੇ ਟੱਬਾਂ ਵਿਚ ਬੈਠ ਕੇ ਰਾਤ ਬਤੀਤ ਕੀਤੀ। ਲੋਕਾਂ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਬਹੁਤ ਭਿਆਨਕ ਤੇ ਦਰਦਨਾਕ ਸਮਾਂ ਹੈ। ਏਜੰਸੀ ਮੁਤਾਬਕ ਮਿਸੀਸਿਪੀ ਵਿਚ ਘੱਟੋ-ਘੱਟ 11 ਲੋਕ ਮਾਰੇ ਗਏ, ਜਦੋਂ ਕਿ ਦੱਖਣੀ ਕੈਰੋਲੀਨਾ ਵਿਚ 9 ਅਤੇ ਜਾਰਜੀਆ ਵਿਚ 7 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਉੱਤਰੀ ਕੈਰੋਲੀਨਾ,ਟੈਨੇਸੀ ਅਤੇ ਅਰਕਨਸਾਸ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਹੋਰ ਲੋਕਾਂ ਦੀ ਮੌਤ ਘਰਾਂ ਦੀਆਂ ਛੱਤਾਂ ਡਿਗਣ ਅਤੇ ਦਰੱਖਤ ਡਿਗਣ ਕਾਰਨ ਹੋਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ