Corona in India: ਦੇਸ਼ ਵਿੱਚ ਵੱਧ ਰਿਹੈ Corona ਦਾ ਕਹਿਰ, ਜਾਮਾ ਮਸਜਿਦ ਦੇ ਇਲਾਕੇ ਵਿੱਚ Corona ਦੇ 11 ਨਵੇਂ ਕੇਸ ਆਏ ਸਾਹਮਣੇ

family-11-people-corona-infected-in-delhi

Corona in India: ਦਿੱਲੀ ਦੇ ਜਾਮਾ ਮਸਜਿਦ ਇਲਾਕੇ ‘ਚ ਇਕ ਹੀ ਪਰਿਵਾਰ ਦੇ 11 ਲੋਕ Corona ਪਾਜ਼ੀਟਿਵ ਪਾਏ ਗਏ ਹਨ। ਇਹ ਜਾਮਾ ਮਸਜਿਦ ਦੇ ਗਲੀ ਚੂੜੀ ਵਾਲਾਨ ਦਾ ਮਾਮਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਇਕ ਮੈਂਬਰ ਵਿਦੇਸ਼ ਤੋਂ ਆਇਆ ਸੀ। ਉਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ‘ਚ ਇਨਫੈਕਸ਼ਨ ਫੈਲਿਆ। ਟੈਸਟ ਤੋਂ ਬਾਅਦ ਪਰਿਵਾਰ ਦੇ 18 ‘ਚੋਂ 11 ਮੈਂਬਰ ਪਾਜ਼ੀਟਿਵ ਪਾਏ ਗਏ ਹਨ। ਦਰਅਸਲ ਗਲੀ ਚੂੜੀ ਵਾਲਾਨ ‘ਚ ਤਿੰਨ ਭਰਾਵਾਂ ਦੀ ਜੁਆਇੰਟ ਫੈਮਿਲੀ ਰਹਿੰਦੀ ਹੈ, ਜਿਸ ‘ਚ 18 ਮੈਂਬਰ ਹਨ।

ਇਹ ਵੀ ਪੜ੍ਹੋ: Corona in India: Corona ਕਾਰਨ 15 ਦਿਨ ਦੇਰ ਨਾਲ ਖੁੱਲਣਗੇ ਬਦਰੀਨਾਥ ਦੇ ਦਰਵਾਜ਼ੇ

ਪਰਿਵਾਰ ਦਾ ਇਕ ਮੈਂਬਰ ਵਿਦੇਸ਼ ਤੋਂ ਆਇਆ ਸੀ। ਉਸ ਨੂੰ Corona ਪਾਜ਼ੀਟਿਵ ਪਾਇਆ ਗਿਆ ਸੀ ਅਤੇ ਉਸ ਦਾ ਇਲਾਜ ਮੈਕਸ ਹਸਪਤਾਲ ‘ਚ ਚੱਲ ਰਿਹਾ ਹੈ। ਇਸ ਤੋਂ ਬਾਅਦ ਸਾਰਿਆਂ ਨੇ ਪ੍ਰਾਈਵੇਟ ਲੈਬ ‘ਚ ਆਪਣਾ ਕੋਰਨਾ ਦਾ ਟੈਸਟ ਕਰਵਾਇਆ ਸੀ, ਜਿਸ ਤੋਂ ਬਾਅਦ 11 ਲੋਕ ਇਨਫੈਕਟਡ ਪਾਏ ਗਏ ਹਨ। ਇਨਫੈਕਟਡ ਮਿਲੇ 11 ਲੋਕਾਂ ‘ਚ ਇਕ ਡੇਢ ਮਹੀਨੇ ਦਾ ਅਤੇ ਇਕ 12 ਸਾਲ ਦਾ ਬੱਚਾ ਸ਼ਾਮਲ ਹੈ। ਤਿੰਨ ਦੀ ਹਾਲਤ ਗੰਭੀਰ ਹੈ, ਜਿਨਾਂ ਨੂੰ ਦਿੱਲੀ ਦੇ ਐੱਲ.ਐੱਨ.ਜੇ.ਪੀ. ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਰਿਵਾਰ ਦੇ ਕੁਝ ਮੈਂਬਰਾਂ ਦੀ ਸਿਹਤ ਜ਼ਿਆਦਾ ਵਿਗੜੀ ਤਾਂ ਉਹ ਖੁਦ ਹੀ ਭਰਤੀ ਹੋਣ ਲਈ ਹਸਪਤਾਲ ਪਹੁੰਚੇ।

ਪਰਿਵਾਰ ਦੀ ਸ਼ਿਕਾਇਤ ਹੈ ਕਿ ਇਲਾਕੇ ਦੇ ਐੱਸ.ਐੱਚ.ਓ. ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕਿਸੇ ਨੇ ਉਨਾਂ ਦੀ ਮਦਦ ਨਹੀਂ ਕੀਤੀ। ਸੀ.ਐੱਮ.ਓ. ਨੇ ਕਿਹਾ ਕਿ 3 ਲੋਕਾਂ ਨੂੰ ਐੱਲ.ਐੱਨ.ਜੇ.ਪੀ. ‘ਚ ਦਾਖਲ ਕਰ ਲਿਆ ਗਿਆ ਹੈ, ਬਾਕੀ ਨੂੰ ਕੁਆਰੰਟੀਨ ਕੀਤਾ ਗਿਆ ਹੈ। ਡੀ.ਐੱਸ.ਓ. ਨੂੰ ਇਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਾਕੀ ਮਰੀਜ਼ਾਂ ਨੂੰ ਦੂਜੇ ਹਸਪਤਾਲ ਭੇਜਿਆ ਜਾਵੇਗਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ