Corona in America: ਅਮਰੀਕਾ ਵਿੱਚ COVID19 ਦਾ ਕਹਿਰ ਜਾਰੀ, 2 ਘੰਟਿਆਂ ਵਿੱਚ 1738 ਮੌਤਾਂ

corona-outbreak-in-america-daily-death-toll

Corona in America: ਦੁਨੀਆ ਭਰ ਵਿਚ COVID-19 ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤੱਕ 1 ਲੱਖ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 26 ਲੱਖ 37 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਚੰਗੀ ਗੱਲ ਇਹ ਵੀ ਹੈ ਕਿ 7 ਲੱਖ ਲੋਕ ਠੀਕ ਵੀ ਹੋਏ ਹਨ। ਦੁਨੀਆ ਭਰ ਵਿਚ COVID-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1738 ਲੋਕਾਂ ਦੀ ਮੌਤ ਹੋਈ ਹੈ ਜੋ ਮੰਗਲਵਾਰ ਦੀ ਤੁਲਨਾ ਵਿਚ ਕਾਫੀ ਘੱਟ ਹੈ।

ਇਹ ਵੀ ਪੜ੍ਹੋ: Corona in Singapore: ਸਿੰਗਾਪੁਰ ਵਿੱਚ Corona ਦਾ ਕਹਿਰ ਜਾਰੀ, 1426 ਨਵੇਂ ਮਾਮਲੇ ਆਏ ਸਾਹਮਣੇ

ਇਹ ਜਾਣਕਾਰੀ ਹਾਪਕਿਨਜ਼ ਯੂਨੀਵਰਸਿਟੀ ਨੇ ਦਿੱਤੀ ਹੈ।ਇੱਥੇ ਦੱਸ ਦਈਏ ਕਿ ਇਕ ਦਿਨ ਪਹਿਲਾਂ ਅਮਰੀਕਾ ਵਿਚ Coronavirus ਨਾਲ ਮੌਤ ਦਾ ਅੰਕੜਾ 2700 ਪਾਰ ਕਰ ਗਿਆ ਸੀ। ਅਮਰੀਕਾ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 47 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 8 ਲੱਖ 42 ਹਜ਼ਾਰ ਤੋਂ ਵਧੇਰੋ ਲੋਕ ਇਨਫੈਕਟਿਡ ਹਨ।ਜਾਣਕਾਰੀ ਮੁਤਾਬਕ ਸਪੇਨ ਵਿਚ 208389 ਮਾਮਲੇ ਸਾਹਮਣੇ ਆਏ ਹਨ। ਫਰਾਂਸ, ਜਰਮੀ ਅਤੇ ਬ੍ਰਿਟੇਨ ਵਿਚ Corona ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਪਾਰ ਪਹੁੰਚ ਗਈ ਹੈ।

ਉੱਧਰ ਨਿਊਯਾਰਕ ਵਿਚ 2 ਪਾਲਤੂ ਬਿੱਲੀਆਂ ਵੀ Coronavirus ਇਨਫੈਕਟਿਡ ਪਾਈਆਂ ਗਈਆਂ ਹਨ। ਇਹ ਅਮਰੀਕਾ ਵਿਚ ਪਾਲਤੂ ਪਸ਼ੂਆਂ ਦੇ ਇਨਫੈਕਟਿਡ ਹੋਣ ਦਾ ਪਹਿਲਾ ਮਾਮਲਾ ਹੈ। ਅਮਰੀਕਾ ਦੇ ਖੇਤੀ ਵਿਭਾਗ ਅਤੇ ਫੈਡਰਲ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਦੱਸਿਆ ਕਿ ਬਿੱਲੀਆਂ ਨੂੰ ਸਾਹ ਲੈਣ ਵਿਚ ਹਲਕੀ ਪਰੇਸ਼ਾਨੀ ਦੇਖੀ ਗਈ ਸੀ। ਉਹਨਾਂ ਦੇ ਬੀਮਾਰੀ ਤੋਂ ਜਲਦੀ ਉਭਰਨ ਦੀ ਆਸ ਹੈ। ਬਿੱਲੀਆਂ ਜਿਸ ਘਰ ਵਿਚ ਹਨ ਉਸ ਪਰਿਵਾਰ ਦੇ ਲੋਕਾਂ ਜਾਂ ਗੁਆਂਢੀਆਂ ਦੇ ਇਨਫੈਕਟਿਡ ਹੋਣ ਦਾ ਖਦਸ਼ਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ