Corona in Jalandhar: ਜਲੰਧਰ ਵਿੱਚ Corona ਦਾ ਇੱਕ ਹੋਰ ਪੋਜ਼ੀਟਿਵ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਹੋਈ 54

one-more-coronavirus-case-in-jalandhar

Corona in Jalandhar: ਜਲੰਧਰ ‘ਚ ਵੀਰਵਾਰ ਨੂੰ ਫਿਰ ਇਕ Corona ਦਾ ਪਾਜ਼ੀਟਿਵ ਕੇਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਵਾਲਾ ਨਗਰ ਦੀ ਰਹਿਣ ਵਾਲੀ 65 ਸਾਲਾ ਮਹਿਲਾ ਪਰਮੀਤ ਕੌਰ Corona ਪਾਜ਼ੀਟਿਵ ਪਾਈ ਗਈ ਹੈ ਜਦਕਿ 49 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨ ਵੀ 196 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ ਜਦਕਿ ਬਾਕੀ ਰਹਿੰਦੇ ਸ਼ੱਕੀ ਮਰੀਜ਼ਾਂ ਦੀ ਸਿਹਤ ਵਿਭਾਗ ਨੂੰ ਅੱਜ ਮਿਲੀ ਹੈ।

one-more-coronavirus-case-in-jalandhar

ਦੱਸਣਯੋਗ ਹੈ ਕਿ ਅੱਜ ਮਿਲੇ ਇਕ ਪਾਜ਼ੀਟਿਵ ਕੇਸ ਦੇ ਨਾਲ ਜਲੰਧਰ ‘ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 54 ਤੱਕ ਪਹੁੰਚ ਗਈ ਹੈ। ਇਹ ਸਾਰੇ ਪਾਜ਼ੀਟਿਵ ਕੇਸ ਇਕ-ਦੂਜੇ ਦੇ ਸੰਪਰਕ ‘ਚ ਰਹਿਣ ਵਾਲੇ ਹਨ। ਜਲੰਧਰ ‘ਚ Coronavirus ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਸ਼ਹਿਰ ‘ਚ Coronavirus ਨੂੰ ਲੈ ਕੇ ਪਾਜ਼ੀਟਿਵ ਕੇਸਾਂ ਦੀ ਗਿਣਤੀ ‘ਚ ਕਮੀ ਨਾ ਆਉਣ ਕਰਕੇ ਸ਼ਹਿਰਵੀਆਂ ਨੂੰ ਕਰਫਿਊ ‘ਚ ਢਿੱਲ ਮਿਲਣ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਸੂਬੇ ‘ਚ ਦੂਜੇ ਨੰਬਰ ‘ਤੇ ਜਲੰਧਰ ਹੁਣ ਦੇਸ਼ ‘ਚੋਂ 59 ਹਾਟ ਸਪਾਟ ਸੈਂਟਰਸ ‘ਚ ਸ਼ਾਮਲ ਹੋ ਚੁੱਕਾ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ