Corona in India: Corona ਕਾਰਨ 15 ਦਿਨ ਦੇਰ ਨਾਲ ਖੁੱਲਣਗੇ ਬਦਰੀਨਾਥ ਦੇ ਦਰਵਾਜ਼ੇ

uttarakhand-badrinath-door-will-open-on-15-may

ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਪੈਦਾ ਹਾਲਾਤਾਂ ਕਾਰਨ ਉਤਰਾਖੰਡ ਦੇ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ 30 ਅਪ੍ਰੈਲ ਦੀ ਬਜਾਏ 15 ਮਈ ਨੂੰ ਖੁੱਲਣਗੇ। ਸੋਮਵਾਰ ਨੂੰ ਟਿਹਰੀ ਦੇ ਮਹਾਰਾਜਾ ਮਨੁਜੇਂਦਰ ਸ਼ਾਹ ਨੇ ਬਦਰੀਨਾਥ ਮੰਦਰ ਖੋਲੇ ਜਾਣ ਦੇ ਨਵੇਂ ਮਹੂਰਤ ਦਾ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਬਦਰੀਨਾਥ ਧਾਮ ਦੇ ਕਿਵਾੜ 15 ਮਈ ਨੂੰ ਸਵੇਰੇ 4.30 ਵਜੇ ਖੁੱਲਣਗੇ। ਕੋਵਿਡ-19 ਕਾਰਨ ਪੈਦਾ ਹਾਲਾਤਾਂ ਨੂੰ ਦੇਖਦੇ ਹੋਏ ਬਦਰੀਨਾਥ ਧਾਮ ਦੇ ਕਿਵਾੜ ਖੁੱਲਣ ਦਾ ਨਵਾਂ ਮਹੂਰਤ ਕੱਢਿਆ ਗਿਆ ਹੈ।

ਇਹ ਵੀ ਪੜ੍ਹੋ: ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਣਗੇ ਸੀਐਮ ਯੋਗੀ ਆਦਿੱਤਿਆਨਾਥ

ਬਦਰੀਨਾਥ ਦੇ ਧਰਮ ਅਧਿਕਾਰੀ ਭੁਵਨ ਚੰਦਰ ਓਨਿਆਲ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਅਤੇ ਚਾਰ ਧਾਮ ਦੇਵਸਥਾਨਮ ਬੋਰਡ ਨੇ ਕੁਝ ਦਿਨ ਪਹਿਲਾਂ ਹੀ ਰਾਜ ਦਰਬਾਰ ਟਿਹਰੀ ਤੋਂ ਉਨਾਂ ਦੀ ਰਾਏ ਮੰਗੀ ਸੀ। ਇਸੇ ਕ੍ਰਮ ‘ਚ, ਇੱਥੇ ਮੁੱਖ ਮੰਤਰੀ ਰਿਹਾਇਸ਼ ‘ਚ ਬਦਰੀਨਾਥ ਅਤੇ ਕੇਦਾਰਨਾਥ ਦੇ ਸੰਬੰਧ ‘ਚ ਇਕ ਬੈਠਕ ਕੀਤੀ ਗਈ, ਜਿਸ ‘ਚ ਟਿਹਰੀ ਦੀ ਮਹਾਰਾਣੀ ਅਤੇ ਸੰਸਦ ਮੈਂਬਰ ਮਾਲਾ ਰਾਜ ਲਕਸ਼ਮੀ ਸ਼ਾਹ, ਪ੍ਰਦੇਸ਼ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ, ਮੁੱਖ ਸਕੱਤਰ ਉਤਪਲ ਕੁਮਾਰ ਸਿੰਘ, ਪੁਲਸ ਡਾਇਰੈਕਟਰ ਜਨਰਲ ਅਨਿਲ ਕੁਮਾਰ ਰਤੂੜੀ ਅਤੇ ਸੈਰ-ਸਪਾਟਾ ਸਕੱਤਰ ਦਿਲੀਪ ਜਾਵਲਕਰ ਹਾਜ਼ਰ ਸਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ