Corona in India: ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਖ਼ਤਰਾ, ਮਿਰਤਕਾਂ ਦੀ ਗਿਣਤੀ 680 ਤੋਂ ਪਾਰ

india-coronavirus-681-people-daily-death-toll

Corona in India: ਭਾਰਤ ‘ਚ Coronavirus ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਵੀਰਵਾਰ ਨੂੰ ਦੇਸ਼ ‘ਚ Coronavirus ਦੇ ਕੁੱਲ ਕੇਸਾਂ ਦੀ ਗਿਣਤੀ 21 ਹਜ਼ਾਰ ਦੇ ਪਾਰ ਚੱਲੀ ਗਈ। ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਇਸ ਮਹਾਮਾਰੀ ਕਾਰਨ ਦੇਸ਼ ‘ਚ 681 ਲੋਕ ਆਪਣੀ ਜਾਨ ਗਵਾ ਚੁਕੇ ਹਨ, ਜਦੋਂ ਕਿ ਦੇਸ਼ ‘ਚ ਕੁੱਲ ਮਾਮਲਿਆਂ ਦੀ ਗਿਣਤੀ ਹੁਣ 21393 ਹੈ। ਸਿਹਤ ਮੰਤਰਾਲੇ ਵਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ‘ਚ Coronavirus ਦੇ ਹੁਣ ਤੱਕ ਕੁੱਲ ਮਾਮਲੇ 21393 ਹਨ। ਉੱਥੇ ਹੀ ਐਕਟਿਵ ਕੇਸ 16454 ਹਨ ਅਤੇ 681 ਮੌਤਾਂ ਹੋ ਚੁਕੀਆਂ ਹਨ। ਉੱਥੇ ਹੀ 4258 ਮਰੀਜ਼ ਠੀਕ ਹੋਏ ਹਨ।

ਇਹ ਵੀ ਪੜ੍ਹੋ: Corona in India: Corona ਕਾਰਨ 15 ਦਿਨ ਦੇਰ ਨਾਲ ਖੁੱਲਣਗੇ ਬਦਰੀਨਾਥ ਦੇ ਦਰਵਾਜ਼ੇ

ਦੇਸ਼ ‘ਚ ਸਭ ਤੋਂ ਵਧ ਮਾਮਲੇ ਮਹਾਰਾਸ਼ਟਰ ‘ਚ ਹਨ, ਜਿੱਥੇ ਹੁਣ ਤੱਕ 5652 ਕੁੱਲ ਕੇਸ ਸਾਹਮਣੇ ਆਏ ਹਨ, ਜਦੋਂ ਕਿ 269 ਲੋਕ ਆਪਣੀ ਜਾਨ ਗਵਾ ਚੁਕੇ ਹਨ। ਮਹਾਰਾਸ਼ਟਰ ਤੋਂ ਇਲਾਵਾ ਦਿੱਲੀ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ‘ਚ 1000 ਤੋਂ ਵਧ ਮਾਮਲੇ ਸਾਹਮਣੇ ਆ ਚੁਕੇ ਹਨ। ਬੁੱਧਵਾਰ ਸ਼ਾਮ 5 ਵਜੇ ਤੱਕ ਦੇਸ਼ ‘ਚ 20471 ਮਾਮਲੇ ਸਨ, ਜਦੋਂ ਕਿ 652 ਲੋਕਾਂ ਦੀ ਮੌਤ ਹੋਈ ਸੀ। ਯਾਨੀ ਉਦੋਂ ਤੋਂ ਹੁਣ ਤੱਕ 1000 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ ਅਤੇ 30 ਤੋਂ ਵਧ ਮੌਤਾਂ ਇਸ ਮਹਾਮਾਰੀ ਕਾਰਨ ਦੇਸ਼ ‘ਚ ਹੋ ਚੁਕੀਆਂ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ