ਅਪ੍ਰੈਲ ‘ਚ ਸਿਰਫ 15 ਦਿਨ ਖੁੱਲ੍ਹਣਗੇ ਬੈਂਕ, ਜਾਣੋ ਕਦੋਂ-ਕਦੋਂ ਹੋਣਗੇ ਬੰਦ

Banks-will-be-open-for-only-15-days-in-April

ਜੇ ਤੁਹਾਨੂੰ ਅਗਲੇ ਮਹੀਨੇ ਕਿਸੇ ਕੰਮ ਲਈ ਬੈਂਕ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਨੂੰ ਵੇਖਣਾ ਜ਼ਰੂਰੀ ਹੈ, ਕਿਉਂਕਿ ਕੋਵਿਡ-19 ਦੇ ਸਮੇਂ ਸਾਨੂੰ ਸਾਰਿਆਂ ਨੂੰ ਬੇਲੋੜਾ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।

ਕਾਂ ਦੇ ਅਗਲੇ ਮਹੀਨੇ ਅਪਰੈਲ ਵਿੱਚ 15 ਛੁੱਟੀਆਂ ਹੋਣਗੀਆਂ। ਅਗਲੇ ਵਿੱਤੀ ਸਾਲ 2021-22 (ਅਪਰੈਲ-ਮਾਰਚ) ਦੀ ਸ਼ੁਰੂਆਤ ਵਿੱਚ 1 ਅਪਰੈਲ ਬੈਂਕ ਬੰਦ ਹੋਣ ਕਾਰਨ ਬੈਂਕਾਂ ‘ਚ ਕੰਮ ਨਹੀਂ ਹੋਏਗਾ, ਜਦੋਂਕਿ ਗੁੱਡ ਫ੍ਰਾਈਡੇ ਦੀ ਛੁੱਟੀ ਕਰਕੇ ਬੈਂਕ 2 ਅਪਰੈਲ ਨੂੰ ਵੀ ਬੰਦ ਰਹਿਣਗੇ। ਇਸ ਤੋਂ ਬਾਅਦ 4 ਅਪਰੈਲ ਨੂੰ ਐਤਵਾਰ ਤੇ ਫਿਰ 5 ਅਪਰੈਲ ਨੂੰ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ ਬਾਬੂ ਜਗਜੀਵਨ ਰਾਮ ਜਯੰਤੀ ਕਰਕੇ ਬੈਂਕ ਬੰਦ ਰਹਿਣਗੇ।

 ਅਪਰੈਲ ਵਿੱਚ ਕੁੱਲ ਦਿਨਾਂ ਲਈ ਬੰਦ ਰਹਿਣਗੇ ਇੱਥੇ ਵੇਖੋ ਪੂਰੀ ਲਿਸਟ

1 ਅਪਰੈਲ (ਵੀਰਵਾਰ) – ਬੈਂਕਾਂ ਦੇ ਸਾਲਾਨਾ ਖਾਤਿਆਂ ਦਾ ਬੰਦ ਹੋਣ ਵਾਲਾ ਸਾਲ

2 ਅਪਰੈਲ (ਸ਼ੁੱਕਰਵਾਰ) – ਗੁੱਡ ਫ੍ਰਾਈਡੇ

4 ਅਪਰੈਲ (ਐਤਵਾਰ) – ਵਿਕਲੀ ਛੁੱਟੀ

5 ਅਪਰੈਲ (ਸੋਮਵਾਰ) – ਬਾਬੂ ਜਗਜੀਵਨ ਰਾਮ ਜਯੰਤੀ

10 ਅਪਰੈਲ (ਸ਼ਨੀਵਾਰ) – ਦੂਜਾ ਸ਼ਨੀਵਾਰ

11 ਅਪਰੈਲ (ਐਤਵਾਰ) – ਹਫਤਾਵਾਰੀ ਛੁੱਟੀ

13 ਅਪਰੈਲ (ਮੰਗਲਵਾਰ) – ਗੁੜੀ ਪੜਵਾ, ਤੇਲਗੂ ਨਵਾਂ ਸਾਲ, ਉਗਰੀ, ਵਿਸਾਖੀ, ਸਾਜੀਬੂ ਨੋਂਗਮਪੰਬਾ

14 ਅਪਰੈਲ (ਬੁੱਧਵਾਰ) – ਅੰਬੇਦਕਰ ਜੈਅੰਤੀ, ਤਾਮਿਲ ਨਵਾਂ ਸਾਲ, ਵੀਜੂ, ਬੀਜੂ ਉਤਸਵ

15 ਅਪਰੈਲ (ਵੀਰਵਾਰ) – ਹਿਮਾਚਲ ਦਿਵਸ, ਬੰਗਾਲੀ ਨਵਾਂ ਸਾਲ, ਸਰਹੂਲ

16 ਅਪਰੈਲ (ਸ਼ੁੱਕਰਵਾਰ) – Bohag Bihu

18 ਅਪਰੈਲ (ਐਤਵਾਰ) – ਹਫਤਾਵਾਰੀ ਛੁੱਟੀ

21 ਅਪਰੈਲ (ਵੀਰਵਾਰ) – ਰਾਮਨਵਮੀ, aria Puja

24 ਅਪਰੈਲ (ਸ਼ਨੀਵਾਰ) – ਚੌਥਾ ਸ਼ਨੀਵਾਰ

25 ਅਪਰੈਲ (ਐਤਵਾਰ) – ਹਫਤਾਵਾਰੀ ਛੁੱਟੀ

ਅਗਲੇ ਦਿਨ 14 ਅਪਰੈਲ ਨੂੰ ਬਾਬਾ ਸਾਹਿਬ ਅੰਬੇਦਕਰ ਜੈਅੰਤੀ ਤੇ ਤਾਮਿਲ ਨਵੇਂ ਸਾਲ ਦਿਹਾੜੇ/ਵਿਸ਼ੂ/ਬੀਜੂ ਤਿਉਹਾਰ/ਚਿਰੋਬਾ/ਬੋਹਾਗ ਬਿਹੂ ਦੇ ਕਾਰਨ ਬੈਂਕਾਂ ਵਿੱਚ ਛੁੱਟੀ ਹੋਵੇਗੀ। ਉਧਰ 15 ਅਪਰੈਲ ਨੂੰ ਹਿਮਾਚਲ ਡੇਅ/ਬੰਗਾਲੀ ਨਵੇਂ ਸਾਲ ਦਾ ਦਿਨ ਬੋਹਾਗ ਬਿਹੂ ਤੇ ਸਰਹੂਲ ਦੀ ਛੁੱਟੀ ਹੈ।