ਬੇਹੱਦ ਸਸਤੇ ਮਿਲ ਰਹੇ Xiaomi Redmi 9 ਸੀਰੀਜ਼ ਦੇ ਸਮਾਰਟਫ਼ੋਨ, 6,799 ਰੁਪਏ ਤੋਂ ਸ਼ੁਰੂ, ਸਿਰਫ ਦੋ ਦਿਨ ਬਚੇ

Very-cheap-Xiaomi-Redmi-9-series-smartphones

ਆਨਲਾਈਨ ਸ਼ਾਪਿੰਗ ਵੈੱਬਸਾਈਟ ‘ਐਮੇਜ਼ੌਨ ਇੰਡੀਆ’ (Amazon India) ਉੱਤੇ ਇਸ ਵੇਲੇ ਸਮਾਰਟਫ਼ੋਨ ‘ਅਪਗ੍ਰੇਡ ਡੇਅਜ਼ ਸੇਲ’ ਚੱਲ ਰਹੀ ਹੈ। ਇਹ ਸੇਲ 27 ਤੋਂ 30 ਮਾਰਚ ਤੱਕ ਹੈ। ਇੰਝ ਹੁਣ ਇਸ ਸੇਲ ਦੇ ਸਿਰਫ਼ ਆਖ਼ਰੀ ਦੋ ਦਿਨ ਬਚੇ ਹਨ।

6,799 ਰੁਪਏ Redmi 9A
ਇਹ ਫ਼ੋਨ 2 ਜੀਬੀ ਰੈਮ ਤੇ 32 ਜੀਬੀ ਸਟੋਰੇਜ ਨਾਲ ਆਉਂਦਾ ਹੈ। ਇਸ ਵਿੱਚ Octa-Core Helio G25 ਪ੍ਰੋਸੈੱਸਰ ਮਿਲਦਾ ਹੈ। ਇਸ ਵਿੱਚ 6.53 ਇੰਚ ਦਾ HD+ ਡਿਸਪਲੇਅ ਹੈ। ਫ਼ੋਟੋਗ੍ਰਾਫ਼ੀ ਲਈ 13 ਮੈਗਾਪਿਕਸਲ ਦੇ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਤੇ 5000mAh ਦੀ ਬੈਟਰੀ ਮਿਲਦੇ ਹਨ।
8,799 ਰੁਪਏ Redmi 9
ਇਸ ਫ਼ੋਨ ਦੇ 4 GB ਰੈਮ + 64GB ਸਟੋਰੇਜ ਹਨ। ਇਸ ਫ਼ੋਨ ’ਚ 6.53 ਇੰਚ ਦਾ HD+ ਡਿਸਪਲੇਅ ਮਿਲਦਾ ਹੈ। ਇਸ ਵਿੱਚ 13MP + 2 MP ਦਾ ਡਿਊਏਲ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਹੈ। ਬੈਟਰੀ 5000 mAh ਦੀ ਹੈ।
10,499 ਰੁਪਏ ਚ Redmi 9 Power
ਇਸ ਫ਼ੋਨ ਦੀ ਖ਼ਾਸੀਅਤ ਵੱਡੀ ਬੈਟਰੀ 6000mAh ਹੈ ਇਸ ਦਾ ਕੈਮਰਾ 48 ਮੈਗਾਪਿਕਸਲ ਦਾ ਹੈ। ਫ਼ੋਨ ਵਿੱਚ 6.53 ਇੰਚ ਦਾ ਫ਼ੁਲ ਐੱਚਡੀ+ ਡਿਸਪਲੇਅ ਤੇ Qualcomm Snapdragon 662 ਪ੍ਰੋਸੈੱਸਰ ਮਿਲਦਾ ਹੈ।
10,999 ਰੁਪਏ Redmi Note 9
ਇਹ 4GB+64GB ਵੇਰੀਐਂਟ ’ਚ ਹੈ ਤੇ ਇਸ ਦੇ 4GB+128GB ਵੇਰੀਐਂਟ ਦੀ ਕੀਮਤ 12,999 ਰੁਪਏ ਹੈ। ਫ਼ੋਨ ’ਚ 6.53 ਇੰਚ ਦਾ ਫ਼ੁਲ ਐੱਚਡੀ+ ਡਿਸਪਲੇਅ ਮਿਲਦਾ ਹੈ। 48 ਮੈਗਾਪਿਕਸਲ ਦਾ ਮੁੱਖ ਕੈਮਰਾ ਹੈ ਤੇ ਬੈਟਰੀ 5000mAH ਦੀ ਹੈ।12,999 ਰੁਪਏ Redmi Note 9 Pro
ਇਹ ਵੇਰੀਐਂਟ 4GB+64GB ਦਾ ਹੈ ਤੇ ਇਸ ਵਿੱਚ 6.67 ਇੰਚ ਦਾ ਫ਼ੁਲ HD+ ਡਿਸਪਲੇਅ ਮਿਲਦਾ ਹੈ। ਬੈਟਰੀ 5020mAh ਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ