ਲੁਧਿਆਣਾ ਦੇ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਲੱਗੀ ਅੱਗ, ਇੱਕ ਦੀ ਮੌਤ

 ludhiana-fire

ਲੁਧਿਆਣਾ ਵਿੱਚ ਦਮੋਰੀਆ ਪੁਲ ਦੇ ਨੇੜੇ ਸਥਿਤ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਅੱਗ ਲੱਗਣ ਦੇ ਨਾਲ ਉਸ ਦੇ ਆਸੇ ਪਾਸੇ ਹਾਹਾਕਾਰ ਮੱਚ ਗਈ। ਜਿਸਦੇ ਨਾਲ ਗੁਦਾਮ ਵਿੱਚ ਪਏ ਕਾਫੀ ਗੱਦੇ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਏ ਹਨ। ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਸਰ ਹੀ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਜਿਸ ਦੇ ਨਾਲ ਗੁਦਾਮ ਦੇ ਵਿੱਚ ਲੱਗੀ ਅੱਗ ਦੇ ਉੱਪਰ ਕਾਬੂ ਪਾਇਆ ਗਿਆ।

ਤੁਹਾਨੂੰ ਦੱਸਦਾ ਦੇਈਏ ਕਿ ਗੱਦਿਆਂ ਦੇ ਗੁਦਾਮ ਦੇ ਉੱਪਰ ਪਰਿਵਾਰ ਦੀ ਰਿਹਾਇਸ਼ ਵੀ ਸੀ। ਜਦੋਂ ਉਹਨਾਂ ਨੇ ਧੂੰਆਂ ਫੈਲਦਾ ਦੇਖਿਆ ਤਾਂ ਸਾਰਾ ਪਰਿਵਾਰ ਗੁਦਾਮ ਵਿੱਚੋਂ ਬਾਹਰ ਆ ਗਿਆ। ਉਸ ਪਰਿਵਾਰ ਦੀ ਇੱਕ ਮਹਿਲਾ ਗੁਦਾਮ ਦੇ ਅੰਦਰ ਰਹਿਣ ਕਰਕੇ ਅੱਗ ਵਿੱਚ ਘਿਰ ਗਈ। ਉਸ ਔਰਤ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਗੁਦਾਮ ਦੇ ਵਿੱਚ ਲੱਗੀ ਅੱਗ ਦੀ ਲਪੇਟ ਬਾਹਰ ਕੱਢਿਆ।

ਜ਼ਰੂਰ ਪੜ੍ਹੋ: ਪੁਣੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਹੁਣ ਤੱਕ 7 ਮੌਤਾਂ, ਸਕੂਲ-ਕਾਲਜ਼ ਰਹਿਣਗੇ ਬੰਦ

ਮਹਿਲਾ ਅੱਗ ਦੇ ਨਾਲ ਕਾਫੀ ਝੁਲਸ ਗਈ ਸੀ। ਜਿਸ ਕਰਕੇ ਉਸੁ ਤੁਰੰਤ ਹੀ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। ਅੱਗ ਦੇ ਨਾਲ ਜਿਆਦਾ ਝੁਲਸਣ ਦੇ ਕਾਰਨ ਉਸ ਮਹਿਲਾ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮਹਿਲਾ ਨੂੰ ਬਚਾਉਂਦੇ ਹੋਏ ਫਾਇਰ ਵਿਭਾਗ ਦੇ 3 ਮੁਲਾਜ਼ਮ ਵੀ ਜ਼ਖਮੀ ਹੋਏ ਹਨ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ