ਸਲਮਾਨ ਖਾਨ ਫਿਰ ਦਿਸਣਗੇ ਰਾਧੇ ਦੇ ਕਿਰਦਾਰ ਵਿੱਚ

salman khan eid 2020 release

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਇੱਕ ਵਾਰ ਫਿਰ ਤੋਂ ‘ਰਾਧੇ’ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ। ਸਲਮਾਨ ਖਾਨ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਇੰਸ਼ਾ ਅੱਲ੍ਹਾ’ ਛੱਡ ਦਿੱਤੀ ਹੈ। ਉਸ ਸਮੇਂ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਸੀ। ਪਰ ਇਸ ਫਿਲਮ ਨੂੰ ਛੱਡਣ ਤੋਂ ਬਾਅਦ ਸਲਮਾਨ ਕਹਿਣਾ ਨੇ ਕਿਹਾ ਕਿ ਅਗਲੇ ਸਾਲ ਵੀ ਈਦ ਤੇ ਉਹਨਾਂ ਦੀ ਫਿਲਮ ਰਿਲੀਜ਼ ਹੋਵੇਗੀ।

ਜ਼ਰੂਰ ਪੜ੍ਹੋ: ਲੁਧਿਆਣਾ ਦੇ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਲੱਗੀ ਅੱਗ, ਇੱਕ ਦੀ ਮੌਤ

ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਇੰਸ਼ਾ ਅੱਲ੍ਹਾ’ ਛੱਡਣ ਤੋਂ ਬਾਅਦ ਸਲਮਾਨ ਖਾਨ ਨੇ ‘ਰਾਧੇ; ਨਾਂ ਦੀ ਫਿਲਮ ਸਾਈਨ ਕੀਤੀ ਹੈ। ਜਿਸ ਨੂੰ ਲੈ ਚਾਰੇ ਪਾਸੇ ਚਰਚਾ ਛਿੜੀ ਹੋਈ ਹੈ ਕਿ ਸਲਮਾਨ ਖਾਨ ਇੱਕ ਵਾਰ ਫਿਰ ਤੋਂ ‘ਰਾਧੇ’ ਦਾ ਕਿਰਦਾਰ ਨਿਭਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਵੀ ਪ੍ਰਭੂ ਦੇਵਾ ਹੀ ਡਾਇਰੈਕਟ ਕਰਨਗੇ। ਸਲਮਾਨ ਖਾਨ ਦੀ ਇਹ ਫਿਲਮ ਦਬੰਗ-3 ਤੋਂ ਬਾਅਦ ਸਾਲ 2020 ਵਿੱਚ ਈਦ ਤੇ ਰਿਲੀਜ਼ ਹੋਵੇਗੀ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਫਿਲਮ ਤੋਂ ਪਹਿਲਾਂ ਸਲਮਾਨ ਖਾਨ ਨੇ ਆਪਣੀ ਫਿਲਮ ‘ਤੇਰੇ ਨਾਮ’ ਜੋ ਕਿ 2003 ਵਿੱਚ ਰਿਲੀਜ਼ ਹੋਈ ਸੀ ਅਤੇ ‘ਵਾਂਟੇਡ’ ਜੋ ਕਿ 2009 ਵਿੱਚ ਰਿਲੀਜ਼ ਹੋਈ ਸੀ, ਇਹਨਾਂ ਦੋਨਾਂ ਫ਼ਿਲਮਾਂ ਵਿੱਚ ਸਕਮਾਂ ਖਾਨ ਰਾਧੇ ਦਾ ਕਿਰਦਾਰ ਨਿਭਾ ਚੁੱਕੇ ਹਨ।