Corona Updates: ਭਾਰਤ ਅਤੇ ਕੈਨੇਡਾ ਵਿੱਚ Corona ਦਾ ਕਹਿਰ, ਕੈਨੇਡਾ ਵਿੱਚ ਮੌਤ ਦਾ ਅੰਕੜਾ 170 ਤੋਂ ਪਾਰ

 corona-updates-india-canada-total-covid-19-cases

Corona Updates: Coronavirus ਮਹਾਂਮਾਰੀ ਨਾਲ ਵਿਸ਼ਵ ਭਰ ਜੂਝ ਰਿਹਾ ਹੈ। ਦੁਨੀਆ ਭਰ ਦੇ ਦੇਸ਼ Lockdown ਤੇ ਕਰਫਿਊ ਲਗਾ ਰਹੇ ਹਨ ਅਤੇ ਲੋਕਾਂ ਨੂੰ Coronavirus ਦੇ ਫੈਲਣ ਨੂੰ ਕੰਟੋਰਲ ਕਰਨ ਦੀ ਕੋਸ਼ਿਸ਼ ਕਰਨ ਲਈ ਇਕਾਂਤਵਾਸ ਵਿਚ ਰਹਿਣ ਜਾਂ ਸਮਾਜਿਕ ਦੂਰੀ ਬਣਾਉਣ ਦਾ ਅਭਿਆਸ ਕਰਨ ਲਈ ਕਹਿ ਰਹੇ ਹਨ। ਬੁੱਧਵਾਰ ਨੂੰ ਕੈਨੇਡਾ ਵਿਚ Coronavirus ਦੇ ਪ੍ਰਮੁੱਖ ਕੇਂਦਰ ਕਿਊਬਿਕ ਵਿਚ 10,000 ਤੋਂ ਵੱਧ ਮਾਮਲੇ ਹੋ ਗਏ ਹਨ ਅਤੇ ਇਸ ਸੂਬੇ ਵਿਚ ਹੁਣ ਤੱਕ 175 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Corona in China: ਚੀਨ ਤੇ ਮੁੜ ਮੰਡਰਾ ਰਿਹੈ Corona ਦਾ ਖ਼ਤਰਾ, 63 ਨਵੇਂ ਕੇਸ ਆਏ ਸਾਹਮਣੇ

ਮੌਜੂਦਾ ਸਮੇਂ ਕੈਨੇਡਾ ਵਿਚ ਸਭ ਤੋਂ ਵੱਧ ਮਾਮਲੇ ਕਿਊੂਬਿਕ ਵਿਚ ਹੀ ਹਨ, ਦੂਜੇ ਨੰਬਰ ‘ਤੇ ਓਂਟਾਰੀਓ ਸੂਬਾ ਹੈ। ਓਂਟਾਰੀਓ ਵਿਚ ਹੁਣ ਤੱਕ 174 ਲੋਕਾਂ ਦੀ ਮੌਤ Coronavirus ਕਾਰਨ ਹੋ ਚੁੱਕੀ ਹੈ ਅਤੇ ਕੁੱਲ ਮਾਮਲੇ 5,276 ਹੋ ਗਏ ਹਨ । ਹਾਲਾਂਕਿ, ਵੀਰਵਾਰ ਦੇ ਤਾਜ਼ਾ ਅੰਕੜੇ ਅਜੇ ਸਾਹਮਣੇ ਆਉਣੇ ਬਾਕੀ ਹਨ। ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਹੁਣ ਤੱਕ 48 ਅਤੇ ਅਲਬਰਟਾ ਵਿਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੀ ਸਰਕਾਰ ਨੇ COVID-19 ਮਹਾਂਮਾਰੀ ਕਾਰਨ ਨੌਕਰੀ ਗੁਆ ਚੁੱਕੇ ਨਾਗਰਿਕਾਂ ਲਈ ਇਕ ਵਿੱਤੀ ਸਹਾਇਤਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ