Corona in China: ਚੀਨ ਤੇ ਮੁੜ ਮੰਡਰਾ ਰਿਹੈ Corona ਦਾ ਖ਼ਤਰਾ, 63 ਨਵੇਂ ਕੇਸ ਆਏ ਸਾਹਮਣੇ

63-new-corona-cases-in-china

Corona in China: ਚੀਨ ਵਿਚ ਕੁਝ ਸਮਾਂ ਪਹਿਲਾਂ ਤੱਕ ਨਵੇਂ ਮਾਮਲੇ ਆਉਣੇ ਬੰਦ ਹੋ ਗਏ ਸਨ। ਲਗਾਤਾਰ 3 ਦਿਨ ਤੱਕ ਤਾਂ ਕੋਈ ਵੀ ਘਰੇਲੂ ਮਰੀਜ਼ ਨਹੀਂ ਮਿਲਿਆ ਸੀ ਪਰ ਦੇਸ਼ ਵਿਚ ਇਕ ਵਾਰ ਫਿਰ ਤੋਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਚੀਨ ਵਿਚ Coronavirus ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ 2 ਘਰੇਲੂ ਮਰੀਜ਼ ਅਤੇ 61 ਆਯਤਿਤ ਮਰੀਜ਼ (ਦੂਜੇ ਦੇਸ਼ਾਂ ਤੋਂ ਆਏ ਚੀਨੀ) ਸ਼ਾਮਲ ਹਨ। 63 ਨਵੇਂ ਮਾਮਲਿਆਂ ਦੇ ਨਾਲ ਚੀਨ ਵਿਚ ਇਕ ਵਾਰ ਫਿਰ ਤੋਂ Coronavirus ਫੈਲਣ ਦਾ ਸੰਕਟ ਮੰਡਰਾਉਣ ਲੱਗਾ ਹੈ।

ਇਹ ਵੀ ਪੜ੍ਹੋ: Corona Updates: Corona ਦੇ ਰਫ਼ਤਾਰ ਹੋਈ ਤੇਜ਼, ਦੁਨੀਆਂ ਭਰ ਵਿੱਚ Corona ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ

ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਵਿਚ ਬੁੱਧਵਾਰ ਨੂੰ 11 ਹਫਤੇ ਦੇ ਬਾਅਦ ਲਾਕਡਾਊਨ ਹਟਾਇਆ ਗਿਆ ਪਰ ਨਵੇਂ ਮਾਮਲਿਆਂ ਨਾਲ ਦੇਸ਼ ਦੀ ਚਿੰਤਾ ਵੱਧਣ ਲੱਗੀ ਹੈ। ਸਿਹਤ ਅਥਾਰਿਟੀ ਨੇ ਕਿਹਾ ਕਿ ਦੇਸ਼ ਵਿਚ 2 ਲੋਕਾਂ ਦੀ ਮੌਤ ਦੇ ਨਾਲ ਕੁੱਲ ਮੌਤਾਂ ਦਾ ਅੰਕੜਾ 3,335 ਹੋ ਗਿਆ ਹੈ। ਉੱਥੇ ਕੁੱਲ Corona ਇਨਫੈਕਟਿਡ ਦੇ ਮਾਮਲੇ 81,865 ਤੱਕ ਪਹੁੰਚ ਚੁੱਕੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਬੁੱਧਵਾਰ ਨੂੰ 63 ਨਵੇਂ ਮਾਮਲਿਆਂ ਦੀ ਪੌਜੀਟਿਵ ਰਿਪੋਰਟ ਮਿਲੀ, ਜਿਹਨਾਂ ਵਿਚੋਂ 61 ਆਯਤਿਤ ਹਨ। 63 ਨਵੇਂ ਮਰੀਜ਼ ਮਿਲਣ ਦੇ ਬਾਅਦ ਹੁਣ ਚੀਨ ਵਿਚ ਫਿਰ ਤੋਂ ਮਾਮਲਿਆਂ ਦੀ ਗਿਣਤੀ 1,104 ਹੋ ਗਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ