Corona in Sangrur: Corona ਦੀ ਸੰਗਰੂਰ ਵਿੱਚ ਐਂਟਰੀ, Corona ਦਾ ਪਹਿਲਾ ਪੋਜ਼ੀਟਿਵ ਕੇਸ ਆਇਆ ਸਾਹਮਣੇ

first-corona-positive-case-in-sangrurCorona in Sangrur: Coronavirus ਦੀ ਦਹਿਸ਼ਤ ਪੰਜਾਬ ‘ਚ ਲਗਾਤਾਰ ਵਧ ਰਹੀ ਹੈ। ਪੰਜਾਬ ਅੰਦਰ Coronavirus ਦੇ ਪਾਜ਼ੇਟਿਵ ਕੇਸਾਂ ‘ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਸੰਗਰੂਰ ਅੰਦਰ ਵੀ ਇੱਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਤੋਂ ਮਹਿਜ ਅੱਠ ਕਿਲੋਮੀਟਰ ਦੂਰ ਪਿੰਡ ਗੱਗੜਪੁਰ ਦੇ ਇਕ ਵਿਅਕਤੀ ਦੀ Corona ਪਾਜ਼ੇਟਿਵ ਰਿਪੋਰਟ ਆਉਣ ਨਾਲ ਸਿਹਤ ਵਿਭਾਗ ਹਰਕਤ ‘ਚ ਆ ਗਿਆ ਹੈ। ਉਕਤ ਵਿਅਕਤੀ ਜਿਸ ਦੀ ਉਮਰ 60 ਸਾਲ ਤੋਂ ਉੱਪਰ ਦੱਸੀ ਜਾਂਦੀ ਹੈ, ਟਾਟਾ ਕੰਪਨੀ ‘ਚ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ: Corona in Punjab: ਪੰਜਾਬ ਦੇ ਢਿੱਲਵਾਂ ਇਲਾਕੇ ਵਿਹਾ Corona ਦੇ 4 ਸ਼ੱਕੀ ਮਰੀਜ਼ ਆਏ ਸਾਹਮਣੇ

ਇੱਥੇ ਇਹ ਦੱਸ ਦਈਏ ਕਿ ਉਕਤ ਪਾਜ਼ੇਟਿਵ ਮਰੀਜ਼ ਨੇ 24 ਮਾਰਚ ਨੂੰ ਦਿੱਲੀ ਸਾਹਨੇਵਾਲ ਹਵਾਈ ਉਡਾਣ ‘ਚ ਸਫਰ ਕੀਤਾ ਸੀ। ਇਸ ਉਡਾਣ ‘ਚ ਸਫਰ ਕਰਨ ਵਾਲੇ ਲੁਧਿਆਣੇ ਦੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਗਗੜਪੁਰ ਦੇ ਇਸ ਵਿਅਕਤੀ ਨੂੰ ਵੀ ਇਕਾਂਤਵਾਸ ‘ਚ ਰੱਖਿਆ ਗਿਆ ਸੀ। ਉਕਤ ਵਿਅਕਤੀ ਦਿੱਲੀ ਤੋਂ ਸਾਹਨੇਵਾਲ ਆਇਆ ਸੀ ਅਤੇ ਫਿਰ ਸੰਗਰੂਰ ਆਇਆ ਸੀ। ਇਸ ਦੌਰਾਨ ਜਦੋਂ ਉਸ ਦਾ ਟੈਸਟ ਜਾਂਚ ਲਈ ਲੈਬ ‘ਚ ਭੇਜਿਆ ਗਿਆ ਤਾਂ ਉਸ ਦੀ ਰਿਪੋਰਟ ਨੈਗੇਟਿਵ ਆਈ।

ਕੁਝ ਦਿਨ ਬਾਅਦ ਸਿਹਤ ਵਿਭਾਗ ਉਸ ਨੂੰ ਮਸਤੂਆਣਾ ਸਾਹਿਬ ਵਿਖੇ ਬਣਾਏ ਸਪੈਸ਼ਲ ਆਈਸੋਲੇਸ਼ਨ ਕੇਂਦਰ ‘ਚ ਲੈ ਕੇ ਆਏ ਅਤੇ ਦੁਬਾਰਾ ਉਸ ਦਾ ਟੈਸਟ ਜਾਂਚ ਲਈ ਭੇਜਿਆ, ਜਿੱਥੇ ਅੱਜ ਉਕਤ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ