Corona in Barnala: ਮਹਿਲ ਕਲਾਂ ਵਿੱਚ Corona ਦੀ ਐਂਟਰੀ, 42 ਸਾਲਾਂ ਔਰਤ ਦੀ ਮੌਤ

coronavirus-woman-dead-in-mehal-kalan

Corona in Barnala: ਲੁਧਿਆਣਾ ‘ਚ Coronavirus ਨਾਲ ਮਰੀ ਸ਼ੱਕੀ ਔਰਤ ਦੀ Corona ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਪੰਜਾਬ ‘ਚ Coronavirus ਦੇ ਨਾਲ ਅੱਜ 11ਵੀਂ ਮੌਤ ਹੋ ਗਈ ਹੈ। Corona ਕਾਰਨ ਮਰੀ ਉਕਤ ਮਹਿਲਾ ਲੁਧਿਆਣਾ ਦੇ ਹਸਪਤਾਲ ਫੋਰਟਿਸ ਹਸਪਤਾਲ ‘ਚ ਦਾਖਲ ਸੀ ਅਤੇ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਰਹਿਣ ਵਾਲੀ ਸੀ। ਦਰਅਸਲ ਉਕਤ ਮਹਿਲਾ ਨੇ ਅੱਜ ਸਵੇਰੇ ਹੀ ਫੋਰਟਿਸ ਹਸਪਤਾਲ ‘ਚ ਦਮ ਤੋੜ ਦਿੱਤਾ ਸੀ,ਜਿਸ ਤੋਂ ਬਾਅਦ ਮਹਿਲਾ ਦੇ Corona ਪਾਜ਼ੀਟਿਵ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਜ਼ਿਲਾ ਪ੍ਰਸ਼ਾਸਨ ਨੇ ਮਹਿਲਾ ਦੇ ਸੈਂਪਲ ਦੀ ਰਿਪੋਰਟ ਆਉਣ ਤੱਕ ਲਾਸ਼ ਨੂੰ ਮੋਰਚਰੀ ‘ਚ ਰੱਖਵਾ ਦਿੱਤਾ ਸੀ।

coronavirus-woman-dead-in-mehal-kalan

ਇਸ ਮਾਮਲੇ ‘ਚ ਬਰਨਾਲਾ ਦੇ ਸਿਵਸ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਾਹ ਲੈਣ ‘ਚ ਤਕਲੀਫ ਹੋਣ ਕਰਕੇ ਉਕਤ ਔਰਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਹਿਲਾ ਮਹਿਲ ਕਲਾਂ ਦੇ ਜਿਸ ਏਰੀਆ ‘ਚ ਰਹਿੰਦੀ ਸੀ, ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਮਹਿਲਾ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ