Ludhiana Weather News: ਲੁਧਿਆਣਾ ਵਿੱਚ ਲਗਾਤਾਰ ਵੱਧ ਰਹੀ ਹੈ ਗਰਮੀ, ਪਾਰਾ ਪੁੱਜਾ 43 ਤੋਂ ਪਾਰ

heat-in-ludihana-mercury-has-crossed-43-degrees

Ludhiana Weather News: ਇਕ ਪਾਸੇ ਦੇਸ਼ ਦੀ ਜਨਤਾ ਕੋਰੋਨਾ ਦੀ ਮਾਰ ਝੱਲ ਰਹੀ ਹੈ ਅਤੇ ਦੂਜੇ ਪਾਸੇ ਕੁਦਰਤ ਦਾ ਕਹਿਰ ‘ਲੂ’ ਦੇ ਰੂਪ ‘ਚ ਜਾਨ ਲੈਣ ’ਤੇ ਆ ਗਿਆ ਹੈ। ਹਰ ਇਕ ਦੀ ਜ਼ੁਬਾਨ ‘ਚੋਂ ਸਿਰਫ ਇਹੀ ਸ਼ਬਦ ਨਿਕਲਦੇ ਹਨ ਕਿ ਹਾਏ ! ਇਹ ਗਰਮੀ ਤਾਂ ਮਾਰ ਹੀ ਦੇਵੇਗੀ। ਲੂ ਦੇ ਚੱਲਦੇ ਮਹਾਂਨਗਰ ਲੁਧਿਆਣਾ ਦੀਆਂ ਸੜਕਾਂ ਦੁਪਹਿਰ ਹੁੰਦੇ-ਹੁੰਦੇ ਹੀ ਸੁੰਨਸਾਨ ਹੋਣ ਲੱਗਦੀਆਂ ਹਨ। ਪੰਜਾਬ ਖੇਤੀਬਾੜੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਨਗਰ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਪਰ ਗਰਮੀ ਦਾ ਅਹਿਸਾਸ ਕਈ ਗੁਣਾ ਜ਼ਿਆਦਾ ਮਹਿਸੂਸ ਹੋ ਰਿਹਾ ਸੀ। ਘੱਟੋ-ਘੱਟ ਤਾਪਮਾਨ ਦਾ 25.8 ਡਿਗਰੀ ਸੈਲਸੀਅਸ ਰਿਹਾ।

heat-in-ludihana-mercury-has-crossed-43-degrees

ਸਵੇਰ ਸਮੇਂ ਹਵਾ ‘ਚ ਨਮੀ ਦੀ ਮਾਤਰਾ 48 ਫੀਸਦੀ ਅਤੇ ਸ਼ਾਮ ਨੂੰ 15 ਫੀਸਦੀ ਰਹੀ। ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਕਹਿਰ ਦੀ ਗਰਮੀ ਵਾਲਾ ਬਣਿਆ ਰਹੇਗਾ। ਇਸੇ ਦੌਰਾਨ ਜਦੋਂ ਡਾ. ਸੰਦੀਪ ਚੌਹਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਸਲਾਹ ਦਿੱਤੀ ਕਿ ਇਨ੍ਹਾਂ ਦਿਨਾਂ ‘ਚ ਹਰ ਕਿਸੇ ਨੂੰ ਆਪਣਾ ਖਾਸ ਤੌਰ ’ਤੇ ਧਿਆਨ ਰੱਖਣਾ ਹੋਵੇਗਾ। ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲੋ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ