Corona in Rajasthan: ਰਾਜਸਥਾਨ ਵਿੱਚ ਲਗਾਤਾਰ ਵੱਧ ਰਿਹਾ ਹੈ Corona ਦਾ ਕਹਿਰ, ਨਵੇਂ 109 ਕੇਸ ਆਏ ਸਾਹਮਣੇ

corona-new-patients-in-rajasthan

Corona in Rajasthan: ਗਰਮੀ ਦੇ ਵੱਧ ਰਹੇ ਪਾਰੇ ‘ਚ ਵੀ ਕੋਰੋਨਾ ਵਾਇਰਸ ਦਾ ਫੈਲਣਾ ਨਹੀਂ ਰੁਕ ਰਿਹਾ। ਇਸ ਲਈ ਸਮਾਜਿਕ ਦੂਰੀ ਅਤੇ ਸਾਵਧਾਨੀ ਵਰਤਣ ਨਾਲ ਹੀ ਇਸ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਰਾਜਸਥਾਨ ‘ਚ 109 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇੱਥੇ ਮਰੀਜ਼ਾਂ ਦੀ ਗਿਣਤੀ ਹੁਣ 7,645 ‘ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 172 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਵੀ Corona ਦਾ ਕਹਿਰ, Corona ਕਾਰਨ 97 ਲੋਕਾਂ ਦੀ ਮੌਤ

ਸਿਹਤ ਵਿਭਾਗ ਵੱਲੋਂ ਬੁੱਧਵਾਰ ਸਵੇਰ ਨੂੰ ਜਾਰੀ ਰਿਪੋਰਟ ਮੁਤਾਬਕ, ਸਭ ਤੋਂ ਵੱਧ ਝਾਲਾਵਾੜ ‘ਚ 64, ਕੋਟਾ ‘ਚ 16, ਨਾਗੌਰ ‘ਚ 12, ਰਾਜਧਾਨੀ ਜੈਪੁਰ ਤੇ ਭਰਤਪੁਰ ‘ਚ 6-6, ਝੁੰਝੁਨੂ ‘ਚ ਦੋ ਅਤੇ ਬੀਕਾਨੇਰ, ਦੌਸਾ ਤੇ ਕਰੌਲੀ ‘ਚ ਇਕ-ਇਕ ਮਾਮਲੇ ਸਾਹਮਣੇ ਆਏ ਹਨ। ਵਿਭਾਗ ਮੁਤਾਬਕ, ਬੁੱਧਵਾਰ ਨੂੰ ਦੋ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ ਸੂਬੇ ‘ਚ 172 ਲੋਕ ਜਾਨ ਗੁਆ ਚੁੱਕੇ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ