Corona in Jalandhar: ਜਲੰਧਰ ਵਿੱਚ ਲਗਾਤਾਰ ਜਾਰੀ ਹੈ Corona ਦਾ ਕਹਿਰ, 3 ਨਵੇਂ ਮਾਮਲੇ ਆਏ ਸਾਹਮਣੇ

 coronavirus-one-new-corona-case-in-jalandhar

Corona in Jalandhar: ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕੇ ਕੋਰੋਨਾ ਵਾਇਰਸ ਦੀ ਦਹਿਸ਼ਤ ਹਰ ਕਿਸੇ ਦੇ ਦਿਲ ‘ਚ ਬਣੀ ਹੋਈ ਹੈ ਅਤੇ ਜ਼ਿਆਦਾਤਰ ਲੋਕ ਇਕ-ਦੂਜੇ ਨਾਲ ਇਸ ਸਬੰਧੀ ਹੀ ਗੱਲਬਾਤ ਕਰ ਰਹੇ ਹਨ। ਮੰਗਲਵਾਰ ਨੂੰ ਵੀ ਜਲੰਧਰ ‘ਚ ਭਾਵੇਂ ਕੋਰੋਨਾ ਵਾਇਰਸ ਦੇ 3 ਨਵੇਂ ਰੋਗੀਆਂ ਦੀ ਸੂਚਨਾ ਮਿਲੀ ਸੀ ਪਰ ਸਿਹਤ ਵਿਭਾਗ ਦੀ ਟੀਮ ਨੇ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ: Lockdown Updates: Lockdown ਦੌਰਾਨ ਆਪਣੇ ਘਰ ਵਾਪਿਸ ਜਾ ਰਹੇ 4 ਪ੍ਰਵਾਸੀਆਂ ਦੀ ਹੋਈ ਮੌਤ

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅੰਮ੍ਰਿਤਸਰ ਤੋਂ 219 ਸੈਂਪਲਾਂ ਦੀ ਰਿਪੋਰਟ ਮੰਗ ਸ਼ਾਮ ਤੱਕ ਪ੍ਰਾਪਤ ਹੋਈ, ਜਿਸ ‘ਚੋਂ 214 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਜਦਕਿ 5 ਲੋਕਾਂ ਦੀ ਰਿਪੋਰਟ ਦੇ ਅੱਗੇ ਰੀਮਾਰਕਸ ‘ਚ ਅੰਡਰ ਪ੍ਰੋਸੈੱਸ ਲਿਖਿਆ ਹੋਇਆ ਸੀ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ