Lockdown Updates: Lockdown ਦੌਰਾਨ ਆਪਣੇ ਘਰ ਵਾਪਿਸ ਜਾ ਰਹੇ 4 ਪ੍ਰਵਾਸੀਆਂ ਦੀ ਹੋਈ ਮੌਤ

4-migrants-died-during-lockdown

Lockdown Updates: ਕੋਰੋਨਾ ਵਾਇਰਸ ਨਾਮਕ ਮਹਾਮਾਰੀ ਨੂੰ ਠੱਲ੍ਹਣ ਲਈ ਹੋਈ ਤਾਲਾਬੰਦੀ ਦੌਰਾਨ ਬਹੁਤ ਸਾਰੇ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਪਿੱਤਰੀ ਸੂਬਿਆਂ ਨੂੰ ਵਹੀਰਾਂ ਘੱਤੀਆਂ। ਇਸ ਦੌਰਾਨ ਕਈ ਪ੍ਰਵਾਸੀ ਡਿੱਗਦੇ ਢਹਿੰਦੇ ਆਪਣੇ ਘਰਾਂ ਤੱਕ ਪਹੁੰਚ ਗਏ ਅਤੇ ਕਈ ਰਾਹ ਵਿੱਚ ਹੀ ਦਮ ਤੋੜ ਗਏ। ਹਾਲਾਂਕਿ ਬਾਅਦ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਘਰ ਪਹੁੰਚਾਉਣ ਲਈ ਸਪੈਸ਼ਲ ਰੇਲ ਗੱਡੀਆਂ ਅਤੇ ਬੱਸਾਂ ਵੀ ਚਲਾਈਆਂ ਪਰ ਤਾਲਾਬੰਦੀ ਦੇ ਇਨ੍ਹਾਂ ਦੋ ਮਹੀਨਿਆਂ ਦੌਰਾਨ ਪੈਦਲ ਘਰ ਜਾ ਰਹੇ ਮਜ਼ਦੂਰਾਂ ਵਿੱਚੋਂ 208 ਦੀ ਮੌਤ ਸੜਕੀ ਹਾਦਸੇ ਅਤੇ ਸਿਹਤ ਵਿਗੜਨ ਕਾਰਨ ਹੋ ਗਈ ਹੈ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ ਮੁੜ ਤੋਂ ਹੋਇਆ Corona ਬਲਾਸਟ, 6 ਨਵੇਂ ਮਾਮਲੇ ਆਏ ਸਾਹਮਣੇ

ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਹੀ ਪੂਰੇ ਦੇਸ਼ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ। ਇਸ ਦੌਰਾਨ ਉਨ੍ਹਾਂ ਵਲੋਂ ਇਕ ਦੂਜੇ ਤੋਂ ਸਰੀਰਕ ਦੂਰੀ ਬਣਾ ਕੇ ਆਪੋ ਆਪਣੇ ਥਾਵਾਂ ’ਤੇ ਹੀ ਰੋਕਣ ਦੀ ਅਪੀਲ ਕੀਤੀ ਗਈ ਸੀ। ਇਸ ਅਚਾਨਕ ਹੋਏ ਐਲਾਨ ਕਾਰਨ ਮਜ਼ਦੂਰ ਡਰ ਗਏ, ਜਿਸ ਕਾਰਨ ਉਨ੍ਹਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ। 29 ਮਾਰਚ ਤੱਕ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਕਾਰਨ 25 ਮੌਤਾਂ ਹੋਈਆਂ ਸਨ ਅਤੇ ਤਾਲਾਬੰਦੀ ਦੌਰਾਨ ਸੜਕੀ ਹਾਦਸੇ ਵਾਪਰਨ ਕਰਕੇ 20 ਮੌਤਾਂ ਹੋ ਚੁੱਕੀਆਂ ਸਨ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ