Health Tips: ਸਵੇਰੇ ਭਿੱਜੇ ਹੋਏ ਕਾਲੇ ਛੋਲੇ ਖਾਣ ਨਾਲ ਹੁੰਦੇ ਨੇ ਇਹ ਫ਼ਾਇਦੇ, ਜਿੰਮ ਜਾਣ ਵਾਲੇ ਜ਼ਰੂਰ ਦੇਖਣ

benefits-of-eating-soaked-gram-daily-health-tips

Health Tips: ਅਕਸਰ ਤੁਸੀਂ ਘਰਾਂ ਵਿੱਚ ਦੇਖਿਆ ਹੋਵੇਗਾ ਕਿ ਬਜ਼ੁਰਗ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਵੇਰੇ ਜਲਦੀ ਉੱਠ ਕੇ ਭਿੱਜੇ ਹੋਏ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ। ਉਂਝ ਦੇਖਿਆ ਜਾਵੇ ਤਾਂ ਭਿੱਜੇ ਹੋਏ ਛੋਲੇ ਬਹੁਤ ਸਾਰੇ ਲੋਕ ਖਾਦੇ ਹਨ। ਕੁਝ ਲੋਕ ਜਿੰਮ ਕਰਨ ਤੋਂ ਬਾਅਦ ਇਸ ਨੂੰ ਖਾਂਦੇ ਹਨ ਅਤੇ ਕੁੱਝ ਲੋਕ ਇਸ ਨੂੰ ਨਾਸ਼ਤੇ ਵਜੋਂ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਜੇ ਤੁਸੀਂ ਰੋਜ਼ ਭਿੱਜੇ ਹੋਏ ਛੋਲੇ ਨੂੰ ਖਾਓਗੇ ਤਾਂ ਤੁਹਾਨੂੰ ਕਿੰਨੇ ਫਾਇਦੇ ਹੋਣਗੇ? ਜੇ ਤੁਸੀਂ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ।

ਇਹ ਵੀ ਪੜ੍ਹੋ: Health Tips: ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਨੂੰ ਦੂਰ ਰੱਖਦਾ ਹੈ ਸੇਬ

ਦਰਅਸਲ, ਛੋਏ ਵਿਟਾਮਿਨ ਅਤੇ ਖਣਿਜਾਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਸਾਡੀ ਸਿਹਤ ਲਈ ਵੱਖ ਵੱਖ ਤਰੀਕਿਆਂ ਨਾਲ ਲਾਭਕਾਰੀ ਹੈ। ਭਿੱਜੇ ਹੋਏ ਛੋਲੇ ਖਾਣ ਦੇ ਫਾਇਦੇ ਹੇਠਾਂ ਜਾਣੋ …

1. ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ

benefits-of-eating-soaked-gram-daily-health-tips

ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਭਿੱਜੇ ਹੋਏ ਛੋਲੇ ਦਾ ਸੇਵਨ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਫਾਈਬਰ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ, ਛੋਲੇ ਇਸ ਬਿਮਾਰੀ ਦੇ ਖ਼ਤਰੇ ਤੋਂ ਬਚਾ ਕੇ ਰੱਖਦੇ ਹਨ।

2. ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ

ਭਿੱਜੇ ਹੋਏ ਛੋਲਿਆਂ ਦਾ ਸੇਵਨ ਤੁਹਾਨੂੰ ਕੈਂਸਰ ਦੇ ਖ਼ਤਰੇ ਤੋਂ ਵੀ ਬਚਾਏਗਾ। ਛੋਲਿਆਂ ਦੇ ਵਿੱਚ ਬੁਟੀਰੇਟ ਨਾਮਕ ਇੱਕ ਫੈਟੀ ਐਸਿਡ ਹੁੰਦਾ ਹੈ, ਜੋ ਮੁੱਖ ਤੌਰ ਤੇ ਕੈਂਸਰ ਸੈੱਲਾਂ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ।

3. ਭਾਰ ਨੂੰ ਕੰਟਰੋਲ ਕਰਦਾ ਹੈ

benefits-of-eating-soaked-gram-daily-health-tips

ਭਾਰ ਵਧਣ ਨਾਲ ਪ੍ਰੇਸ਼ਾਨ ਲੋਕ ਜ਼ਿਆਦਾ ਮਾਤਰਾ ਵਿਚ ਖਾਣ ਲਈ ਛੋਲਿਆਂ ਦੀ ਵਰਤੋਂ ਵੀ ਕਰਦੇ ਹਨ। ਦਰਅਸਲ, ਛੋਲਿਆਂ ਦਾ ਗਲਾਈਸੈਮਿਕ ਇੰਡੈਕਸ (ਇਕ ਪੌਸ਼ਟਿਕ ਤੱਤ) ਹੁੰਦਾ ਹੈ, ਜੋ ਭੁੱਖ ਨੂੰ ਘੱਟ ਕਰਕੇ ਭਾਰ ਨੂੰ ਘਟਾਉਣ ਵਿੱਚ ਮੱਦਦ ਕਰਦਾ ਹੈ।

4. ਅੱਖਾਂ ਲਈ ਬਹੁਤ ਫਾਇਦੇਮੰਦ ਹੈ

benefits-of-eating-soaked-gram-daily-health-tips

ਛੋਲੇ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਸ ਵਿਚ ਬੀ-ਕੈਰੋਟਿਨ ਤੱਤ ਹੁੰਦਾ ਹੈ। ਇਹ ਤੱਤ ਮੁੱਖ ਤੌਰ ਤੇ ਅੱਖਾਂ ਦੇ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ, ਜੋ ਕਿ ਅੱਖ ਦੀ ਤੰਦਰੁਸਤ ਵੇਖਣ ਦੀ ਯੋਗਤਾ ਨੂੰ ਬਣਾਈ ਰੱਖਦਾ ਹੈ।

5. ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ

benefits-of-eating-soaked-gram-daily-health-tips

ਖੂਨ ਦੀ ਕਮੀ ਨੂੰ ਅਨੀਮੀਆ ਕਿਹਾ ਜਾਂਦਾ ਹੈ। ਹਰ ਰੋਜ਼ ਭਿੱਜੇ ਹੋਏ ਛੋਲੇ ਖਾਣ ਨਾਲ ਤੁਹਾਨੂੰ ਭਾਰੀ ਮਾਤਰਾ ਦੇ ਵਿੱਚ ਆਇਰਨ ਦੀ ਪ੍ਰਾਪਤੀ ਹੁੰਦੀ ਹੈ। ਆਇਰਨ ਤੁਹਾਡੇ ਸਰੀਰ ਵਿਚ ਖੂਨ ਦੀ ਮਾਤਰਾ ਨੂੰ ਸਹੀ ਰੱਖਣ ਵਿਚ ਸਹਾਇਤਾ ਕਰਦਾ ਹੈ। ਇਸ ਲਈ ਰੋਜ਼ ਸਵੇਰੇ ਭਿੱਜੇ ਹੋਏ ਛੋਲਿਆਂ ਦਾ ਸੇਵਨ ਕਰੋ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ