Health Tips: ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਨੂੰ ਦੂਰ ਰੱਖਦਾ ਹੈ ਸੇਬ

apple-heart-disease-and-cancer

Health Tips: ਇਕ ਕਹਾਵਤ ਹੈ, ‘ਐਨ ਐਪਲ ਏ ਡੇ, ਕੀਪਸ ਦਿ ਡਾਕਟਰ ਅਵੇਅ’, ਭਾਵ ਇਕ ਸੇਬ ਰੋਜ਼ ਖਾਣ ਨਾਲ ਤੁਸੀ ਡਾਕਟਰ ਤੋਂ ਦੂਰ ਰਹੋਗੇ। ਸਿਹਤ ਦੇ ਲਈ ਸੇਬ ਸਭ ਤੋਂ ਚੰਗਾ ਫਲ ਮੰਨਿਆ ਜਾਂਦਾ ਹੈ। ਖੋਜਕਾਰ ਵੀ ਇਸ ਪੁਰਾਣੀ ਕਹਾਵਤ ਨੂੰ ਸੱਚ ਮੰਨਦੇ ਹਨ। ਉਨ੍ਹਾਂ ਨੂੰ ਇਕ ਖੋਜ ’ਚ ਪਤਾ ਲੱਗਾ ਹੈ ਕਿ ਹਰ ਰੋਜ਼ ਇਕ ਸੇਬ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਨੂੰ ਦੂਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Health Tips for loss Weight: ਵਜ਼ਨ ਘਟਾਉਂਦੇ ਲਈ ਨਾਸ਼ਤੇ ਵਿੱਚ ਖਾਉ ਇਹ ਸੈਂਡਵਿਚ

ਖੋਜਕਾਰਾਂ ਨੇ ਪਾਇਆ ਕਿ ਜੋ ਲੋਕ ਜ਼ਿਆਦਾ ਫਲੇਵੋਨੋਈਡਸ ਯੁਕਤ ਖਾਧ ਪਦਾਰਥ ਖਾਂਦੇ ਹਨ ਉਨ੍ਹਾਂ ’ਚ ਖਤਰਨਾਕ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਖੋਜਕਾਰਾਂ ਨੇ ਕਿਹਾ ਕਿ ਇਕ ਸੇਬ, ਸੰਤਰਾ, ਬ੍ਰੋਕਲੀ ਦਾ ਹਿੱਸਾ ਅਤੇ ਮੁੱਠੀਭਰ ਬਲੂਬੇਰੀ ਖਾਣ ਨਾਲ ਇਕ ਵਿਅਕਤੀ ਨੂੰ ਕੁਲ 500 ਮਿਲੀਗ੍ਰਾਮ ਫਲੇਵੋਨੋਈਡਸ ਪ੍ਰਾਪਤ ਹੁੰਦਾ ਹੈ। ਇਹ ਸੋਜ ਨੂੰ ਘੱਟ ਕਰਨ ’ਚ ਮਦਦਗਾਰ ਹੁੰਦਾ ਹੈ। ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਅਨੁਸਾਰ ਸੂਜਨ ਰਹਿਣ ਦੇ ਕਾਰਣ ਡੀ. ਐੱਨ.ਏ. ਨੂੰ ਨੁਕਸਾਨ ਪਹੁੰਚਦਾ ਹੈ। ਖੋਜ ਦੀ ਮੁਖ ਲੇਖਕ ਡਾ. ਨਿਕੋਲਾ ਬੋਨਡੋਨਨੋ ਨੇ ਕਿਹਾ, ਇਹ ਨਤੀਜਾ ਮਹੱਤਵਪੂਰਨ ਹੈ ਕਿਉਂਕਿ ਇਹ ਫਲੋਵੋਨਾਈਡ ਯੁਕਤ ਪਦਾਰਥਾਂ ਦੇ ਸੇਵਨ ਨੂੰ ਬੜ੍ਹਾਵਾ ਦੇ ਕੇ ਕੈਂਸਰ ਅਤੇ ਦਿਲ ਦੇ ਰੋਗ ਨੂੰ ਰੋਕਣ ਦੀ ਸਮਰੱਥਾ ਦੇ ਬਾਰੇ ’ਚ ਸਮਝਦੇ ਹਨ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ