Corona Virus Kerala News: Corona Virus ‘ਤੇ ਭਾਰਤ ਦੀ ਵੱਡੀ ਜਿੱਤ, Kerala ਵਿੱਚ ਸਾਰੇ ਮਰੀਜ਼ ਹੋਏ ਠੀਕ

corona-virus-covid-19-in-kerala-infection-cases-recovered

Corona Virus Kerala News: Corona Virus ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ China ਸਮੇਤ ਵਿਸ਼ਵ ਭਰ ਵਿੱਚ ਵੱਧ ਰਹੀ ਹੈ। ਹਾਲਾਂਕਿ, Corona Virus ‘ਤੇ ਭਾਰਤ ਨੇ ਵੱਡੀ ਸਫਲਤਾ ਦਰਜ ਕੀਤੀ ਹੈ। Corona Virus ਨਾਲ ਸੰਕਰਮਿਤ ਤਿੰਨ ਭਾਰਤੀਆਂ ਦੀ ਲਾਗ ਖ਼ਤਮ ਹੋ ਗਈ ਹੈ। ਕੇਰਲ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਤੀਜੇ ਮਰੀਜ਼ ਦੀ ਹਾਲਤ ਵਿੱਚ ਸੁਧਾਰ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Corona Virus News : ਕੀ Chicken ਖਾਣ ਨਾਲ ਹੋ ਸਕਦਾ ਹੈ Corona Virus ? ਸਰਕਾਰ ਨੇ ਦਿੱਤਾ ਇਸਦਾ ਜਵਾਬ

ਪਹਿਲਾਂ Kerala ਦੇ ਦੋ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਵਿਚ ਇਕ ਦਾ ਇਲਾਜ਼ ਕਾਸਰਗੜ ਦੇ ਕਾਂਜਾਨਗਰ ਦੇ ਸਰਕਾਰੀ ਹਸਪਤਾਲ ਵਿਚ ਕੀਤਾ ਜਾ ਰਿਹਾ ਸੀ, ਜਦਕਿ ਦੂਸਰਾ ਵਿਦਿਆਰਥੀ ਦਾ ਇਲਾਜ ਅਲਾਪੂਝਾ ਮੈਡੀਕਲ ਕਾਲਜ ਵਿਖੇ ਕੀਤਾ ਜਾ ਰਿਹਾ ਸੀ। ਦੋਹਾਂ ਦੀ ਸਿਹਤ ਵਿੱਚ ਸੁਧਾਰ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

corona-virus-covid-19-in-kerala-infection-cases-recovered

China ਦੇ ਵਿੱਚ ਹੁਣ ਤੱਕ 1775 ਲੋਕਾਂ ਦੀ ਮੌਤ

ਐਤਵਾਰ ਨੂੰ, China ਵਿੱਚ 142 ਹੋਰ ਲੋਕਾਂ ਦੀ ਮੌਤ Corona Virus(Covid-19) ਨਾਲ ਹੋਈ। ਮਰਨ ਵਾਲਿਆਂ ਦੀ ਕੁੱਲ ਸੰਖਿਆ 1775 ਹੋ ਗਈ ਹੈ। ਨੈਸ਼ਨਲ ਹੈਲਥ ਕਮਿਸ਼ਨ (NHC) ਦੇ ਅਨੁਸਾਰ, ਸ਼ਨੀਵਾਰ ਤੋਂ ਹੁਣ ਤੱਕ 2,009 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜੋ ਇਕ ਦਿਨ ਪਹਿਲਾਂ ਹੋਏ 2,641 ਮਾਮਲਿਆਂ ਨਾਲੋਂ ਘੱਟ ਹਨ। ਕੁੱਲ 71330 ਕੇਸ ਸਾਹਮਣੇ ਆਏ, ਜਿਨ੍ਹਾਂ ਵਿਚੋਂ 10973 ਦਾ ਇਲਾਜ ਸਹੀ ਕੀਤਾ ਗਿਆ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ