Corona Virus News : ਕੀ Chicken ਖਾਣ ਨਾਲ ਹੋ ਸਕਦਾ ਹੈ Corona Virus ? ਸਰਕਾਰ ਨੇ ਦਿੱਤਾ ਇਸਦਾ ਜਵਾਬ

Corona Virus due to Poultry farm Chicken
Corona Virus News : China ਦੇ Vuhan ਤੋਂ ਸ਼ੁਰੂ ਹੋਇਆ Corona Virus ਦਾ ਕਹਿਰ ਦੁਨੀਆ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਵਾਇਰਸ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉੱਡ ਰਹੀਆਂ ਹਨ। ਪੋਲਟਰੀ ਚਿਕਨ ਬਾਰੇ ਵੀ ਅਜਿਹੀ ਹੀ ਅਫਵਾਹ ਉਠਾਈ ਜਾ ਰਹੀ ਹੈ। ਇਹਨੂੰ ਲੈਕੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ Corona Virus ਕਾਰਨ ਪੋਲਟਰੀ Chicken ਖਾਣਾ ਖ਼ਤਰਨਾਕ ਹੈ। ਹੁਣ ਇਨ੍ਹਾਂ ਅਫਵਾਹਾਂ ‘ਤੇ ਸਰਕਾਰ ਦਾ ਇਕ ਬਿਆਨ ਆਇਆ ਹੈ।

ਇਹ ਵੀ ਪੜ੍ਹੋ : China ਨੇ Corona Virus ਦੇ ਕਹਿਰ ਤੋਂ ਬਚਣ ਦੇ ਲਈ ਭਾਰਤ ਤੋਂ ਮੰਗੇ N-95 ਮਾਸਕ, ਜਾਣੋ ਕੀ ਹੈ N-95 Mask

ਭਾਰਤ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਇਹੋ ਜਿਹੀ ਉੱਡ ਰਹੀ ਅਫਵਾਹ ਵੱਲ ਧਿਆਨ ਨਾ ਦਿਓ ਕਿਉਂਕਿ ਪੋਲਟਰੀ ਉਤਪਾਦਾਂ ਦਾ Corona Virus ਨਾਲ ਕੋਈ ਸਬੰਧ ਨਹੀਂ ਹੁੰਦਾ। ਇਹ Poultry Chicken ਪੂਰੀ ਤਰ੍ਹਾਂ ਸੁਰੱਖਿਅਤ ਹਨ। ਲੋਕ ਪੋਲਟਰੀ Chicken ਦੀ ਵਰਤੋ ਕਰ ਸਕਦੇ ਹਨ। ਪਸ਼ੂ ਪਾਲਣ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੋਲਟਰੀ ਉਤਪਾਦਾਂ ਦਾ Corona Virus ਨਾਲ ਕੋਈ ਵੀ ਲੈਣਾ ਦੇਣਾ ਨਹੀ ਹੈ , ਤੇ ਨਾ ਹੀ ਪੋਲਟਰੀ ਪੰਛੀ ਜਾਂ ਪੋਲਟਰੀ ਉਤਪਾਦਾਂ ਤੋਂ ਕਿਸੇ ਵਿੱਚ ਇਹ ਵਾਇਰਸ ਫੈਲਿਆ ਹੈ। ਇਸਦੇ ਨਾਲ ਹੀ ਮੰਤਰਾਲੇ ਨੂੰ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਲਈ ਵੀ ਕਿਹਾ ਹੈ।

Corona Virus ਦਾ ਕਹਿਰ ਦੁਨੀਆ ਭਰ ਵਿੱਚ ਬਣਿਆ ਹੋਇਆ ਹੈ। ਇਸ ਵਾਇਰਸ ਦੇ ਕਾਰਨ, ਹੁਣ ਤੱਕ ਪੂਰੀ ਦੁਨੀਆ ਵਿੱਚ 43,000 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਜਦੋਂ ਕਿ 1100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵੀ Corona Virus ਨਾਲ ਸੰਕਰਮਿਤ ਬਹੁਤ ਸਾਰੇ ਮਰੀਜ਼ਾਂ ਦੀ ਰਿਪੋਰਟ ਮਿਲੀ ਹੈ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ