ਨਊਜ਼ੀਲੈਂਡ : ਕ੍ਰਾਈਸਟਚਰਚ ‘ਚ 2 ਮਸਜਿਦ ‘ਤੇ ਫਾਈਰਿੰਗ, ਬੰਗਲਾਦੇਸ਼ੀ ਕ੍ਰਿਕੇਟਰਸ ਵੀ ਮਸਜਿਦ ਚ ਮੌਜੂਦ, 9 ਲੋਕਾਂ ਦੀ ਮੌਤ

shoot out at New Zealand mosque

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ‘ਚ ਮੌਜੂਦ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦ ‘ਤੇ ਲਗਾਤਾਰ ਫਾਈਰਿੰਗ ਕੀਤੀ ਗਈ ਹੈ। ਇਸ ਹਮਲੇ ‘ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ, ਜਦਕਿ ਕਈ ਲੋਕ ਇਸ ‘ਚ ਜਖ਼ਮੀ ਹੋਏ ਹਨ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਬੰਗਲਾਦੇਸ਼ ਕ੍ਰਿਕਟ ਦੇ ਵੀ ਕੁਝ ਖਿਡਾਰੀ ਮਸਜਿਦ ‘ਚ ਮੌਜੂਦ ਸੀ।

ਇਸ ਹਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਕਿਹਾ, “ਹਮਲਾਵਰ ਅਜੇ ਵੀ ਇੱਥੇ ਕਰਿਿਆਸ਼ੀਲ ਹਨ। ਲੋਕਾਂ ਨੂੰ ਘਰ ‘ਚ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਆਪਣੀ ਪੂਰੀ ਤਾਕਤ ਨਾਲ ਗੋਲੀਬਾਰੀ ਦਾ ਜਵਾਬ ਦੇ ਰਹੀ ਹੈ, ਜਿਸ ‘ਚ ਕਾਫੀ ਰਿਸਕ ਹੈ”।

ਇਹ ਵੀ ਪੜ੍ਹੋ : ਇਥੋਪੀਆ ਹਾਦਸੇ ਮਗਰੋਂ ‘ਬੋਇੰਗ’ ਦੀ ਵਰਤੋਂ ਤੇ ਲੱਗੀ ਰੋਕ, ਭਾਰਤ ਸਮੇਤ ਕਈ ਦੇਸ਼ਾਂ ਨੇ ਲਾਈ ਰੋਕ

ਸਥਾਨਿਕ ਮੀਡੀਆਂ ਨੇ ਕਿਹਾ ਕਿ ਇੱਕ ਮਸਜਿਦ ‘ਚ ਕਈ ਲੋਕ ਹਾਦਸੇ ਦਾ ਸ਼ਿਕਾਰ ਹੋਏ ਹਨ। ਕੁਝ ਲੋਕਾਂ ਨੂੰ ਕੱਢ ਲਿਆ ਗਿਆ ਹੈ। ਜਿਸ ਮਸਜਿਦ ‘ਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਸੀ ਉਹ ਵੀ ਸੁਰਖੀਅੱਤ ਹਨ।

ਪੁਲਿਸ ਅਧਿਕਾਰੀ ਮਾਈਕ ਬੁਸ਼ ਦਾ ਕਹਿਣਾ ਹੈ ਕਿ, “ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਲੌਕਡਾਉਨ ‘ਚ ਰੱਕਿਆ ਗਿਆ ਹੈ। ਉਨ੍ਹਾਂ ਕਿਹਾ, “ਪੁਲਿਸ ਨੇ ਸੇਂਟ੍ਰਲ ਕ੍ਰਾਈਸਟਚਰਚ ‘ਚ ਕਿਸੇ ਵੀ ਸ਼ੱਕੀ ਦੇ ਹੋਣ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।

Source:AbpSanjha