ਇਥੋਪੀਆ ਹਾਦਸੇ ਮਗਰੋਂ ‘ਬੋਇੰਗ’ ਦੀ ਵਰਤੋਂ ਤੇ ਲੱਗੀ ਰੋਕ, ਭਾਰਤ ਸਮੇਤ ਕਈ ਦੇਸ਼ਾਂ ਨੇ ਲਾਈ ਰੋਕ

boeing 737

ਇਥੋਪੀਆ ਵਿੱਚ ਪਿਛਲੇ ਦਿਨੀਂ ਬੋਇੰਗ 737 ਮੈਕਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਭਾਰਤ ਸਣੇ ਈ ਦੇਸ਼ਾਂ ਨੇ ਇਨ੍ਹਾਂ ਜਹਾਜ਼ਾਂ ਦੀ ਵਰਤੋਂ ‘ਤੇ ਰੋਕ ਲਾ ਦਿੱਤੀ ਹੈ। ਭਾਰਤ ਦੇ ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀ ਨੇ ਕਿਹਾ ਹੈ ਕਿ ਦੇਸ਼ ਦੀਆਂ ਹਵਾਈ ਸੇਵਾ ਕੰਪਨੀਆਂ ਵੱਲੋਂ ਬੋਇੰਗ 737 ਮੈਕਸ 8 ਹਵਾਈ ਜਹਾਜ਼ਾਂ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ।

ਇਹ ਵੀ ਪੜ੍ਹੋ : ਅਮਰੀਕਾ ਪਹੁੰਚੇ ਏਅਰ ਇੰਡੀਆ ਦੇ ਪਾਇਲਟ ਨੇ ਅਜਿਹੀ ਚੀਜ਼ ਡਾਊਨਲੋਡ ਕੀਤੀ ਕਿ ਹਵਾਈ ਅੱਡੇ ‘ਤੇ ਹੀ ਕੀਤਾ ਗਿਆ ਗ੍ਰਿਫ਼ਤਾਰ

ਸਪਾਈਸਜੈੱਟ ਦੇ ਬੇੜੇ ਵਿੱਚ 737 ਮੈਕਸ 8 ਦੇ 12 ਜਹਾਜ਼ ਤੇ ਜੈੱਟ ਏਅਰਵੇਜ਼ ਕੋਲ ਪੰਜ ਜਹਾਜ਼ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਮੁਸਾਫ਼ਰਾਂ ਦੀ ਸੁਰੱਖਿਆ ਸਾਡੇ ਲਈ ਅਹਿਮ ਹੈ ਤੇ ਦੁਨੀਆ ਭਰ ਦੇ ਰੈਗੁਲੇਟਰਾਂ ਨਾਲ ਰਾਬਤਾ ਕਾਇਮ ਹੈ। ਯਾਦ ਰਹੇ ਬੀਤੇ ਦਿਨੀਂ ਇਥੋਪਿਆਈ ਏਅਰਲਾਈਨਜ਼ ਦੇ 737 ਮੈਕਸ 8 ਜਹਾਜ਼ ਨਾਲ ਵਾਪਸੇ ਹਾਦਸੇ ’ਚ 157 ਲੋਕਾਂ ਦੀ ਮੌਤ ਹੋ ਗਈ ਸੀ।

ਇਸੇ ਤਰ੍ਹਾਂ ਚੀਨ, ਇੰਡੋਨੇਸ਼ੀਆ, ਇਥੋਪੀਆ, ਆਸਟਰੇਲੀਆ, ਸਿੰਗਾਪੁਰ, ਓਮਾਨ ਤੇ ਯੂਕੇ ਨੇ ਵੀ ਬੋਇੰਗ ਜਹਾਜ਼ਾਂ ਦੇ ਉਡਾਣ ਭਰਨ ’ਤੇ ਪਾਬੰਦੀ ਲਾ ਦਿੱਤੀ ਹੈ। ਉਧਰ ਅਮਰੀਕੀ ਐਵੀਏਸ਼ਨ ਮਾਹਿਰ, ਇਥੋਪੀਅਨ ਏਅਰਲਾਈਨ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਅਮਰੀਕਾ ਦੀ ਸੰਘੀ ਐਵੀਏਸ਼ਨ ਅਥਾਰਿਟੀ ਨੇ ਕਿਹਾ ਕਿ ਲੋੜ ਪੈਣ ’ਤੇ ਬੋਇੰਗ ਖ਼ਿਲਾਫ਼ ‘ਫੌਰੀ’ ਕਾਰਵਾਈ ਕੀਤੀ ਜਾਵੇਗੀ ਤੇ ਕੰਪਨੀ ਨੂੰ ਸਾਫਟਵੇਅਰ ਤੇ ਸਿਸਟਮ ਅਪਡੇਟ ਕਰਨ ਲਈ ਵੀ ਆਖਿਆ ਜਾਵੇਗਾ।

Source:AbpSanjha