ਨਿਊਜ਼ੀਲੈਂਡ ਦੀ ਦੋ ਮਸਜਿਦਾਂ ਵਿੱਚ ਹੋਈ ਅੰਧਾਧੁੰਦ ਗੋਲੀਬਾਰੀ, ਬਾਲ-ਬਾਲ ਬਚੇ ਬਾਂਗਲਾਦੇਸ਼ ਦੇ ਕ੍ਰਿਕੇਟ ਖਿਡਾਰੀ

New Zealand Mosques shooting

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਨੂੰ ਅਲਨੂਰ ਅਤੇ ਲਿਨਵੁਡ ਵਿੱਖੇ ਹੋਈ ਅੰਧਾਧੁੰਧ ਗੋਲੀਬਾਰੀ। ਇਹ ਹਮਲਾ ਕਰੀਬ ਦੁਪਹਿਰ ਦੇ ਸਮੇਂ ਹੋਇਆ ਜਦੋਂ ਮਸਜਿਦ ਵਿੱਚ ਸ਼ੁਕਰਵਾਰ ਦਾ ਦਿਨ ਹੋਣ ਕਰਕੇ ਭਾਰੀ ਗਿਣਤੀ ਵਿੱਚ ਨਮਾਜ ਅਦਾ ਕਰਨ ਲਈ ਲੋਕ ਇਕੱਠੇ ਹੋਏ ਸਨ। ਇਸ ਹਮਲੇ ਵਿੱਚ 40 ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ ਕਰੀਬ ਦਰਜਨ ਤੋਂ ਜ਼ਿਆਦਾ ਲੋਕ ਜਖਮੀ ਹੋਏ।

ਘਟਨਾ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ

ਗ੍ਰਿਫਤਾਰ ਵਿਅਕਤੀਆਂ ਵਿਚੋਂ ਇਕ ਆਸਟ੍ਰੇਲਿਆ ਦਾ ਨਾਗਰਿਕ ਅਤੇ ਇਕ ਮਹਿਲਾ ਵੀ ਸ਼ਾਮਿਲ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇਸ ਨੂੰ ਦੱਸਿਆ ਕਾਲਾ ਦਿਨ

ਪੁਲਿਸ ਕਮਿਸ਼ਨਰ ਵੱਲੋਂ ਲੋਕਾਂ ਨੂੰ ਘਰੋਂ ਬਾਹਰ ਨਾ ਨਿਲਕਣ ਦੀ ਕੀਤੀ ਅਪੀਲ

ਇਹ ਵੀ ਪੜ੍ਹੋ : ਇਥੋਪੀਆ ਹਾਦਸੇ ਮਗਰੋਂ ‘ਬੋਇੰਗ’ ਦੀ ਵਰਤੋਂ ਤੇ ਲੱਗੀ ਰੋਕ, ਭਾਰਤ ਸਮੇਤ ਕਈ ਦੇਸ਼ਾਂ ਨੇ ਲਾਈ ਰੋਕ

ਹਮਲਾਵਾਰ ਇਕ ਕਾਰ ਵਿੱਚ ਆਏ ਜਿਸ ਵਿੱਚ ਹਥਿਆਰ ਵੀ ਸਨ। ਹਮਲਾਵਰਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ। ਕ੍ਰਾਈਸਟਚਰਚ ਦੀ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇਕ ਔਰਤ ਅਤੇ ਇਕ ਆਸਰ੍ਰੇਲਿਆ ਦਾ ਨਾਗਰਿਕ ਸ਼ਾਮਿਲ ਹੈ। ਇਕ ਹਮਲਾਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਕ ਹਮਲਾਵਰ ਨੇ ਇਸ ਘਟਨਾ ਦੀ ਫੇਸਬੁੱਕ ਤੇ ਲਾਈਵ ਸਟ੍ਰੀਮਿੰਗ ਵੀ ਕੀਤੀ। ਜਿਸ ਵਿੱਚ ਉਹ ਹਥਿਆਰ ਲੈ ਕੇ ਮਸਜਿਦ ਦੇ ਅੰਦਰ ਜਾਂਦਾ ਹੈ ਤੇ ਲੋਕਾਂ ਤੇ ਅੰਧਾਂਧੂੰਦ ਗੋਲੀਬਾਰੀ ਕਰਦਾ ਹੈ। ਫੇਸਬੁੱਕ ਅਤੇ ਟਵਿਟਰ ਤੇ ਹੋਏ ਇਸ ਵਾਇਰਲ ਵੀਡੀਓ ਨੂੰ ਕੁਝ ਸਮੇਂ ਬਾਅਦ ਬਲਾਕ ਕਰ ਦਿੱਤਾ ਗਿਆ।

ਨਿਊਜ਼ੀਲੈਂਡ ਦੌਰੇ ਤੇ ਗਈ ਬਾਂਗਲਾਦੇਸ਼ ਦੀ ਟੀਮ ਪ੍ਰੈਕਟਿਸ ਕਰਨ ਤੋਂ ਬਾਅਦ ਨਮਾਜ ਪੜ੍ਹਨ ਲਈ ਅਲਨੂਰ ਮਸਜਿਦ ਵਿਖੇ ਪਹੁੰਚੀ ਹੀ ਸੀ। ਜਦੋਂ ਉਹ ਬੱਸ ਵਿਚੋਂ ਉਤਰਨ ਲੱਗੀ ਤਾਂ ਗੋਲੀਆ ਦੀ ਆਵਜ਼ ਸੁਣ ਕੇ ਉਥੋਂ ਸੁਰੱਖਿਅਤ ਵਾਪਸ ਪਰਤ ਆਈ ਜਿਸ ਕਰਕੇ ਉਹ ਬਾਲ-ਬਾਲ ਬਚ ਗਏ । ਬਾਂਗਲਾਦੇਸ਼ ਦੀ ਟੀਮ ਨਿਊਜ਼ੀਲੈਂਡ ਦੌਰੇ ਤੇ ਹੈ। ਇਸ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਕ੍ਰਾਈਸਟਚਰਚ ਵਿਖੇ ਹੋਣ ਵਾਲਾ ਤੀਜਾ ਟੈਸਟ ਮੈਚ ਵੀ ਰੱਦ ਕਰ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਵੱਲੋਂ ਇਸ ਹਮਲੇ ਤੇ ਦੁੱਖ ਜਤਾਇਆ ਹੈ ਅਤੇ ਇਸ ਨੂੰ ਵੱਡਾ ਆਤੰਕੀ ਹਮਲਾ ਦੱਸਿਆ ਹੈ। ਉਹਨਾਂ ਨੇ ਨਿਊਜ਼ੀਲੈਂਡ ਲਈ ਇਸ ਨੂੰ ਕਾਲਾ ਦਿਨ ਦੱਸਿਆ ਹੈ, ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਅਜੇ ਵੀ ਸੀਥਤੀ ਕਾਬੂ ਵਿੱਚ ਨਹੀਂ ਹੈ। ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਅਤੇ ਸਾਰੇ ਸਕੂਲ ਅਤੇ ਕਾਲਜਾਂ, ਦਫਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਉਸ ਘਟਨਾ ਵਾਲੀ ਥਾਂ ਅਤੇ ਮਸਜਿਦਾਂ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ।