ਸਲਮਾਨ ਖ਼ਾਨ ਦੇ ਫੈਨਸ ਦਾ ਇੰਤਜ਼ਾਰ ਖ਼ਤਮ , ਫ਼ਿਲਮ ‘ਭਾਰਤ’ ਦਾ ਟੀਜ਼ਰ ਹੋਇਆ ਰਿਲੀਜ਼

bharat

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਲੰਬੇ ਸਮੇਂ ਤੋਂ ਫ਼ਿਲਮ ਦੀ ਪਹਿਲ਼ੀ ਝਲਕ ਦਾ ਇੰਤਜ਼ਾਰ ਫੈਨਸ ਕਰ ਰਹੇ ਸੀ। ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਵੀਡੀਓ ਨੂੰ ਅਤੁੱਲ ਅਗਨੀਹੋਤਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਟੀਜ਼ਰ ‘ਚ ਕੁਝ ਖਾਸ ਚੀਜ਼ਾਂ ਨਜ਼ਰ ਆ ਰਹੀਆਂ ਹਨ।

View this post on Instagram

#BharatKaTeaser http://bit.ly/Bharat-Teaser

A post shared by Atul Agnihotri (@atulreellife) on

ਰਿਲੀਜ਼ ਹੋਏ ਟੀਜ਼ਰ ‘ਚ ਸਿਰਫ ਸਲਮਾਨ ਖ਼ਾਨ ‘ਤੇ ਫੋਕਸ ਕੀਤਾ ਗਿਆ ਹੈ। ਇਸ ‘ਚ ਉਨ੍ਹਾਂ ਨੂੰ 5 ਵੱਖ-ਵੱਖ ਰੂਪਾਂ ‘ਚ ਦਿਖਾਇਆ ਗਿਆ ਹੈ। ਜਾਰੀ ਵੀਡੀਓ ‘ਚ ਉਨ੍ਹਾਂ ਸਭ ਥਾਵਾਂ ਪੰਜਾਬ, ਸਊਦੀ, ਮੁੰਬਈ ਤੇ ਮਾਲਟਾ ਦੀ ਝਲਕ ਦਿਖਾਈ ਗਈ ਹੈ।

ਟੀਜ਼ਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ‘ਭਾਰਤ’ ਇਸੇ ਸਾਲ ਈਦ ‘ਤੇ ਰਿਲੀਜ਼ ਹੋ ਰਹੀ ਹੈ ਜਿਸ ’ਚ ਸਲਮਾਨ ਦੇ ਨਾਲ ਕੈਟਰੀਨਾ ਕੈਫ, ਜੈਕੀ ਸ਼ਰੌਫ, ਤੱਬੂ, ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ ਤੇ ਨੋਰਾ ਫਤੇਹੀ ਵੀ ਨਜ਼ਰ ਆਉਣਗੇ।

ਖ਼ਾਨਸ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਤੋਂ ਬਾਅਦ ਉਮੀਦ ਕਰਦੇ ਹਾਂ ਕਿ ਸਲਮਾਨ ਦੀ ਇਹ ਫ਼ਿਲਮ ਵਧੀਆ ਹੋਵੇ। ਉਂਝ ਫ਼ਿਲਮ ਨੂੰ ਕਮਾਈ ਦੀ ਤਾਂ ਕੋਈ ਟੈਨਸ਼ਨ ਨਹੀਂ ਕਿਉਂਕਿ ਸਲਮਾਨ ਦੇ ਨਾਂ ਨਾਲ ਹੀ ਫ਼ਿਲਮ 100 ਕਰੋੜ ਦੀ ਕਮਾਈ ਤਾਂ ਆਰਾਮ ਨਾਲ ਕਰ ਲਵੇਗੀ।

Source:AbpSanjha