ਹਨੀ ਸਿੰਘ ਨੇ ਆਪਣੇ ਵਿਆਹ ਦੀ ਸਲਗਿਰਾਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪਤਨੀ ਦੀ ਫੋਟੋ

Honey Singh And Shalini Singh

ਮਿਊਜ਼ਿਕ ਸੈਨਸੈਸ਼ਨ ਹਨੀ ਸਿੰਘ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਹਨੀ ਸਿੰਘ ਨੇ ਲੰਬੇ ਸਮੇਂ ਬਾਅਦ ਆਪਣਾ ਗਾਣਾ ‘ਮੱਖਣਾ’ ਰਿਲੀਜ਼ ਕੀਤਾ ਹੈ ਜਿਸ ਨੂੰ ਯੂ-ਟਿਉਬ ‘ਤੇ 112 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਹੁਣ ਇੱਕ ਵਾਰ ਫੇਰ ਹਨੀ ਸਿੰਘ ਸੁਰਖੀਆਂ ‘ਚ ਹਨ।

ਤਰਸੇਮ ਅਤੇ ਨੀਰੂ ਪੜ੍ਹਾਉਣਗੇ ‘ਊੜਾ-ਐੜਾ’,1 ਫਰਵਰੀ ਨੂੰ ਹੋਵੇਗੀ ਰਿਲੀਜ਼

ਇਸ ਦਾ ਕਾਰਨ ਹੈ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਇੱਕ ਤਸਵੀਰ। ਜੀ ਹਾਂ, ਵਿਆਹ ਦੇ 8 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਹਨੀ ਸਿੰਘ ਨੇ ਪਹਿਲੀ ਵਾਰ ਆਪਣੇ ਵਿਆਹ ਦੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਸਿਰਫ ਤਸਵੀਰ ਹੀ ਨਹੀਂ ਹਨੀਂ ਸਿੰਘ ਨੇ ਆਪਣੀ ਪਤਨੀ ਲਈ ਖੂਬਸੂਰਤ ਮੈਸੇਜ ਵੀ ਲਿਖਿਆ ਹੈ।

ਹਨੀ ਸਿੰਘ ਨੇ 2011 ‘ਚ ਸ਼ਾਲਿਨੀ ਨਾਲ ਵਿਆਹ ਕੀਤਾ ਸੀ। ਹਨੀ ਸਿੰਘ ਪਹਿਲੀ ਵਾਰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸਭ ਦੇ ਸਾਹਮਣੇ ਆਏ ਹਨ। ਨਹੀਂ ਤਾਂ ਉਹ ਅਕਸਰ ਹੀ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਹੀ ਰੱਖਦੇ ਹਨ।

Source:AbpSanjha