Diljit vs Ravneet Bittu: “ਰੰਗਰੂਟ” ਗੀਤ ਤੇ ਪਰਚਾ ਕਰਨ ਤੇ ਦਿਲਜੀਤ ਦੁਸਾਂਝ ਨੇ ਰਵਨੀਤ ਬਿੱਟੂ ਨੂੰ ਦਿੱਤਾ ਕਰਾਰਾ ਜਵਾਬ

diljit-reply-to-ravneet-bittu
Diljit vs Ravneet Bittu: ਭਾਰਤ-ਚੀਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇਸ ਮੁੱਦੇ ‘ਤੇ ਹੋਰ ਜੰਗ ਛਿੜਦੀ ਜਾ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪੰਜਾਬੀ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਨੂੰ ਲਪੇਟੇ ‘ਚ ਲੈਂਦੇ ਹੋਏ ਕਿਹਾ ਕਿ ‘ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਦਿਲਜੀਤ ਤੇ ਜੈਜ਼ੀ ਇਸ ਸੰਗਠਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਇਹੀ ਸੰਗਠਨ ਹੈ, ਜਿਹੜਾ ਖ਼ਾਲੀਸਤਾਨ ਬਣਾਉਣ ਦੀ ਮੰਗ ਕਰਦਾ ਹੈ।

ਇਹ ਵੀ ਪੜ੍ਹੋ: Corona Updates: ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੀਤਾ ਵੱਡਾ ਐਲਾਨ, ਜੂਨ ਮਹੀਨੇ ਵਿੱਚ ਖੁੱਲ੍ਹ ਸਕਦੇ ਨੇ ਸਿਨੇਮਾ ਘਰ

ਪਹਿਲਾਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਹਵਾ ਦੇ ਕੇ ਮਾਹੌਲ ਖ਼ਰਾਬ ਕਰ ਰਿਹਾ ਹੈ।’ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣਾ ਪੱਖ ਰੱਖਦਿਆਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਦਿਲਜੀਤ ਆਖ ਰਹੇ ਹਨ ‘ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਗੀਤ ਮੈਂ ਪਿਛਲੇ ਕੁਝ ਦਿਨ ਪਹਿਲਾਂ ਗਾ ਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਸੀ, ਉਹ ਫ਼ਿਲਮ ‘ਪੰਜਾਬ 1984’ ਦਾ ਹੈ, ਜੋ ਕਿ ਸਾਲ 2014 ‘ਚ ਰਿਲੀਜ਼ ਹੋਈ ਸੀ।

ਫ਼ਿਲਮ ਉਦੋਂ ਹੀ ਰਿਲੀਜ਼ ਹੁੰਦੀ ਹੈ ਜਾਂ ਥੀਏਟਰਾਂ ‘ਚ ਲੱਗਦੀ ਹੈ, ਜਦੋਂ ਇਸ ਨੂੰ ‘ਇੰਡੀਆ ਗੌਰਮੈਂਟ ਸੈਂਸਰ ਬੋਰਡ’ ਵੱਲੋਂ ਪਾਸ ਕੀਤਾ ਜਾਂਦਾ ਹੈ। ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਜਿਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ, ਸੈਂਸਰ ਬੋਰਡ ਵਲੋਂ ਪਾਸ ਹੋਵੇ ਅੱਜ ਉਸ ‘ਤੇ ਮੁੱਦਾ ਕਿਵੇਂ ਬਣਾਇਆ ਜਾ ਸਕਦਾ ਹੈ? ਮੈਂ ਇੰਡੀਆ ਦਾ ਟੈਕਸ ਪੇ ਨਾਗਰਿਕ ਹਾਂ, ਜਦੋਂ ਵੀ ਭਾਰਤ/ਪੰਜਾਬ ‘ਤੇ ਕੋਈ ਮੁਸ਼ਕਿਲ ਆਈ ਹੈ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਪਰ ਅੱਜ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਹੈ? ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ।”

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ