ਲੌਕਡਾਊਨ ‘ਚ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਸੰਯੁਕਤ ਰਾਸ਼ਟਰ (UN) ਵੱਲੋਂ ਸੋਨੂੰ ਸੂਦ ਦਾ ਸਨਮਾਨ

sonu sood undp award

Sonu Sood UNDP Award News: ਬੋੱਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਤਹਿਤ ‘ਹਿਉਮੈਨਟੇਰੀਅਨ ਐਕਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਕਰੋਨਾ ਮਹਾਮਾਰੀ ਦੋਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। ਸੋਨੂੰ ਸੂਦ ਨੂੰ ਇਹ ਪੁਰਸਕਾਰ ਸੋਮਵਾਰ ਸ਼ਾਮ ਨੂੰ ਵਰਚੁਅਲ ਸਮਾਰੋਹ ਦੌਰਾਨ ਦਿੱਤਾ ਗਿਆ।ਸੋਨੂੰ ਸੂਦ ਨੇ ਇਹ ਸਨਮਾਨ ਮਿਲਣ ਤੇ ਅਪਣੀ ਖ਼ੁਸ਼ੀ ਜਾਹਿਰ ਕੀਤੀ ਹੈ। ਇਹ ਸਨਮਾਨ ਮਿਲਣ ਤੋਂ ਬਾਅਦ ਸੋਨੂੰ ਸੂਦ ਨੇ ਕਿਹਾ ਕੀ ਇਹ ਇੱਕ ਵਿਰਲਾ ਸਨਮਾਨ ਹੈ। ਸੰਯੁਕਤ ਰਾਸ਼ਟਰ ਦੀ ਮਾਨਤਾ ਬਹੁਤ ਖਾਸ ਹੈ। ਮੈਂ ਉਹੀ ਕੰਮ ਕੀਤਾ ਜੋ ਮੈ ਅਪਣੇ ਤਰੀਕੇ ਨਾਲ ਕਰ ਸੱਕਦਾ ਸੀ।

ਇਹ ਵੀ ਪੜੋ : ਕੰਗਨਾ ਰਣੌਤ ਦੀ ਟਵਿੱਟਰ ਬਲੌਕ ਲਿਸਟ ਵਿੱਚ ਰਣਜੀਤ ਬਾਵਾ ਤੇ ਰੇਸ਼ਮ ਅਨਮੋਲ ਤੋਂ ਬਾਅਦ ਜੁੜਿਆ ਇਕ ਹੋਰ ਨਾਮ

ਪਰ ਇਹ ਸਭ ਬਿਨਾਂ ਕਿਸੇ ਉਮੀਦ ਦੇ ਅਪਣੇ ਦੇਸ਼ ਦੇ ਲੋਕਾਂ ਲਈ ਕੀਤਾ। ਇਸ ਦੇ ਲਈ ਸਨਮਾਨ ਮਿਲਣ ਬਹੁੱਤ ਵੱਡੀ ਗੱਲ ਹੈ। ਸੋਨੂੰ ਸੂਦ ਭਾਰਤ ਦੇ ਦੂੱਜੇ ਅਦਾਕਾਰ ਹਨ। ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ। ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੂੰ ਇਹ ਸਨਮਾਨ ਮਿਲ ਚੁੱਕਾ ਹੈ। ਇਹ ਸਨਮਾਨ ਹੌਲੀਵੁੱਡ ਦੇ ਕਈ ਅਦਾਕਾਰਾਂ ਨੂੰ ਵੀ ਮਿਲ ਚੁੱਕਾ ਹੈ। ਜਿਨ੍ਹਾਂ ਵਿੱਚ ਐਂਜਲਿਨਾ ਜੋਲੀ, ਡੇਵਿਡ ਬੈਕਹੈਮ, ਲਿਓਨਾਰਡੋ ਡੀਕੈਪ੍ਰਿਓ, ਐਮਾ ਵਾਟਸਨ, ਲੀਅਮ ਨੀਸਨ, ਤੇ ਨਿਕੋਲ ਕਿੱਡਮੈਨ ਸ਼ਾਮਲ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ