ਕੰਗਨਾ ਰਣੌਤ ਦੀ ਟਵਿੱਟਰ ਬਲੌਕ ਲਿਸਟ ਵਿੱਚ ਰਣਜੀਤ ਬਾਵਾ ਤੇ ਰੇਸ਼ਮ ਅਨਮੋਲ ਤੋਂ ਬਾਅਦ ਜੁੜਿਆ ਇਕ ਹੋਰ ਨਾਮ

Kangna Add one more name in her twitter block list

ਬੋੱਲੀਵੁਡ ਅਦਾਕਾਰਾ ਕੰਗਨਾ ਰਣੌਤ ਨੇ ਅਪਣੇ ਟਵਿੱਟਰ ਬਲੌਕ ਲਿਸਟ ਵਿੱਚ ਇਕ ਹੋਰ ਨਾਮ ਜੋੜ ਲਿਆ। ਕੰਗਨਾ ਨੇ ਅਪਣੇ ਟਵਿੱਟਰ ਤੋਂ ਗਇਕ ਸੋਨਾ ਮਹਾਪਾਤਰਾ ਨੂੰ ਬਲੌਕ ਕਰ ਦਿੱਤਾ ਹੈ। ਸੋਨਾ ਮਹਾਪਾਤਰਾ ਨੇ ਕਿਹਾ ਕੀ ਕੰਗਨਾ ਨੂੰ ਹਰ ਕਿਸੇ ਦੀ ਨਿੰਦਾ ਕਰਨੀ ਆਉਂਦੀ ਹੈ। ਪਰ ਉਸਨੂੰ ਇਹ ਨਹੀਂ ਪਤਾ ਕੀ ਦੁਨੀਆਂ ਪ੍ਰਾਪਤੀ ਦੇ ਕੰਮ ਕਰਦੀ ਹੈ। ਸੋਨਾ ਨੇ ਕਿਹਾ ਕੀ ਕੰਗਨਾ ਕਦੇ ਕਿਸੇ ਲਈ ਖੜੀ ਨਹੀਂ ਹੁੰਦੀ ਸਗੋਂ ਜੋ ਉਸ ਲਈ ਖੜਾ ਹੁੰਦਾ ਹੈ। ਉਹੋ ਉਸਦਾ ਹੌਂਸਲਾ ਵੀ ਨਹੀਂ ਵਧਾਉਂਦੀ। ਸੋਨਾ ਮਹਾਪਾਤਰਾ ਨੂੰ ਇਨ੍ਹਾਂ ਗੱਲਾਂ ਦਾ ਜਵਾਬ ਕੰਗਨਾ ਨੇ ਨਹੀਂ ਬਲਕਿ ਉਸ ਦੀ ਭੈਣ ਰੰਗੋਲੀ ਨੇ ਦਿੱਤਾ। ਰੰਗੋਲੀ ਨੇ ਲਿਖਿਆ ਕੀ ਉਹੋ ਸੋਨਾ ਨੂੰ ਨਹੀਂ ਜਾਣਦੀ ਤੇ ਕੀ ਕੰਮ ਕਰਦੀ ਹੈ। ਇਸ ਲਈ ਕੰਗਨਾ ਤੁਹਾਡੇ ਨਾਲ ਕਿਓਂ ਗੱਲ ਕਰੇ। ਸੋਨਾ ਨੂੰ ਬਲੌਕ ਕਰਕੇ ਕੰਗਨਾ ਨੇ ਇਸ ਦਾ ਜਵਾਬ ਦੇ ਦਿੱਤਾ। ਇਸ ਤੋਂ ਪਹਿਲਾਂ ਕੰਗਨਾ ਨੇ ਪੰਜਾਬੀ ਗਇਕ ਰਣਜੀਤ ਬਾਵਾ ਅਤੇ ਰੇਸ਼ਮ ਸਿੰਘ ਅਨਮੋਲ ਨੂੰ ਵੀ ਅਪਣੇ ਟਵੀਟਰ ਅਕਾਊਂਟ ਤੋਂ ਬਲੌਕ ਕੀਤਾ ਸੀ। ਕਿਉਂਕਿ ਖੇਤੀ ਐਕਟ ‘ਤੇ ਕੰਗਨਾ ਦੇ ਕਮੈਂਟ ‘ਤੇ ਇਨ੍ਹਾਂ ਨੇ ਉਸਦੀ ਨਿੰਦਾ ਕੀਤੀ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ