Chadwick Boseman Death News: ਹਾਲੀਵੁਡ ਨੂੰ ਪਿਆ ਵੱਡਾ ਘਾਟਾ, ਹਾਲੀਵੁਡ ਦੇ ਬ੍ਲੈਕ ਪੈਂਥਰ ਦੀ ਕੈਂਸਰ ਨਾਲ ਹੋਈ ਮੌਤ

hollywood-actor-black-panther-chadwick-boseman-dies-aged-43
Chadwick Boseman Death News: ਹਾਲੀਵੁੱਡ ਦੀ ਸੁਪਰਹਿੱਟ ਫ਼ਿਲਮ ‘ਬਲੈਕ ਪੈਂਥਰ’ ਦੇ ਅਦਾਕਾਰ ਚੈਡਵਿਕ ਬੋਸਮੈਨ ਦਾ ਦਿਹਾਂਤ ਹੋ ਗਿਆ ਹੈ। ਸ਼ਨੀਵਾਰ ਨੂੰ ਕੋਲਨ ਕੈਂਸਰ ਕਾਰਨ 43 ਸਾਲ ਦੀ ਉਮਰ ‘ਚ ਚੈਡਵਿਕ ਬੋਸਮੈਨ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਚੈਡਵਿਨ ਬੋਸਮੈਨ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਗ ਦੀ ਲਹਿਰ ਛਾ ਗਈ ਹੈ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ।

ਦੱਸਣਯੋਗ ਹੈ ਕਿ ਚੈਡਵਿਕ ਬੋਸਮੈਨ ਬੀਤੇ 4 ਸਾਲ ਤੋਂ ਕੈਂਸਰ ਨਾਲ ਲੜ ਰਹੇ ਸਨ। ਉਨ੍ਹਾਂ ਨੂੰ ਕੋਲੋਨ ਕੈਂਸਰ (ਅੰਤੜੀਆਂ ਦਾ ਕੈਂਸਰ) ਸੀ। ਖ਼ਬਰਾਂ ਮੁਤਾਬਕ, ਚੈਡਵਿਕ ਬੋਸਮੈਨ ਦੇ ਪ੍ਰਤੀਨਿਧ ਨੇ ਦੱਸਿਆ ਕਿ ਅਦਾਕਾਰ ਦੀ ਪਤਨੀ ਅਤੇ ਪਰਿਵਾਰ ਅੰਤਿਮ ਸਮੇਂ ‘ਚ ਉਨ੍ਹਾਂ ਦੇ ਨਾਲ ਹੀ ਸਨ। ਚੈਡਵਿਕ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਇੱਕ ਅਧਿਕਾਰਿਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਚੈਡਵਿਕ ਬੋਸਮੈਨ ਦੇ ਪਰਿਵਾਰ ਵਲੋਂ ਜਾਰੀ ਕੀਤੇ ਬਿਆਨ ‘ਚ ਲਿਖਿਆ, ‘ਇੱਕ ਸੱਚੇ ਯੋਧਾ, ਚੈਡਵਿਕ ਨੇ ਆਪਣੇ ਸੰਘਰਸ਼ ਦੇ ਜਰੀਏ ਤੁਹਾਡੇ ਤੱਕ ਉਹ ਸਾਰੀਆਂ ਫ਼ਿਲਮਾਂ ਪਹੁੰਚਾਈਆਂ, ਜਿਨ੍ਹਾਂ ਨੂੰ ਤੁਹਾਡੇ ਵਲੋਂ ਬਹੁਤ ਪਿਆਰ ਮਿਲਿਆ।’

ਇਹ ਵੀ ਪੜ੍ਹੋ: ਜਲਦੀ ਹੀ ਪਿਤਾ ਬਨਣ ਜਾ ਰਹੇ ਵਿਰਾਟ ਕੋਹਲੀ, ਸੋਸ਼ਲ ਮੀਡਿਆ ਤੇ ਸਿਤਾਰਿਆਂ ਨੇ ਇੰਝ ਦਿੱਤਾ ਆਪਣਾ ਰਿਐਕਸ਼ਨ

ਇਸ ਦੇ ਨਾਲ ਹੀ ਪਰਿਵਾਰ ਨੇ ਇਹ ਵੀ ਦੱਸਿਆ ਕਿ ਪਿਛਲੇ ਚਾਰ ਸਾਲ ਤੋਂ ਅਭਿਨੈ ਦੇ ਨਾਲ-ਨਾਲ ਚੈਡਵਿਕ ਬੋਸਮੈਨ ਦੀ ਸਰਜਰੀ ਤੇ ਕੀਮੋਥੈਰੇਪੀ ਵੀ ਜਾਰੀ ਸੀ। ਇਸ ਤੋਂ ਇਲਾਵਾ ਪਰਿਵਾਰ ਨੇ ਕਿਹਾ, ਫ਼ਿਲਮ ‘ਬਲੈਕ ਥੈਂਪਰ’ ‘ਚ ਸਮਰਾਟ ਟੀ-ਚਾਲਾ ਦਾ ਕਿਰਦਾਰ ਨਿਭਾਉਣ ਉਨ੍ਹਾਂ ਲਈ ਸਨਮਾਨ ਦੀ ਗੱਲ ਸੀ।

Punjabi News Online  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ