ਜਾਣੋ ਅਤਿ-ਆਧੁਨਿਕ ਸਹੂਲਤਾਂ ਨਾਲ ਭਰਪੂਰ ਵੋਕਸਵੈਗਨ T-Roc ਦੇ ਫੀਚਰਸ

t-roc feature

 

Feature Volkswagen T Roc : ਇਸ ‘ਚ ਕੋਈ ਸ਼ੱਕ ਨਹੀਂ ਕਿ T-Roc ਫੌਕਸਵੈਗਨ ਦੀ ਸਭ ਤੋਂ ਜ਼ਿਆਦਾ ਚਰਚਿਤ ਕਾਰਾਂ ‘ਚੋਂ ਇਕ ਹੈ। ਆਯਾਤ ਕੀਤੇ ਜਾਣ ਦੇ ਬਾਵਜੂਦ, ਇਸ ਦੀ ਕੀਮਤ 20 ਲੱਖ ਰੁਪਏ ਤੋਂ ਘੱਟ ਰੱਖੀ ਗਈ ਹੈ, ਜੋ ਕਫਾਇਤੀ ਕਹੀ ਜਾ ਸਕਦੀ ਹੈ ਪਰ T-Roc ‘ਤੇ ਗਹਿਰਾਈ ਨਾਲ ਨਜ਼ਰ ਪਾਉਣ ‘ਤੇ ਪਤਾ ਲੱਗਦਾ ਹੈ ਕੀ ਇਸ ਵਿੱਚ ਬੇਹੱਦ ਖਾਸ ਫੀਚਰਸ ਦਿੱਤੇ ਗਏ ਹਨ। ਇਸ ਰੇਂਜ ‘ਚ ਮਿਲ ਰਹੀ ਬਾਕੀ ਐਸਯੂਵੀ ਦੇ ਮੁਕਾਬਲੇ T-Roc ਕੁਝ ਛੋਟੀ ਹੈ ਪਰ ਇਹ ਚੌੜੀ ਹੈ ਤੇ ਇਸਦੀ ਆਪਣੀ ਇਕ ਖਾਸ ਲੁੱਕ ਹੈ।

ਇਹ ਵੀ ਪੜੋ : LAND ROVER DEFENDER ਦੀ ਬੁਕਿੰਗ ਹੋਈ ਸ਼ੁਰੂ, ਭਾਰਤ ਵਿੱਚ 15 ਅਕਤੂਬਰ ਨੂੰ ਇੱਕ ਹੋਰ SUV ਨਾਲ ਹੋਵੇਗੀ ਲਾਂਚ

ਇਸ ਵਿਚ ਚੰਗਾ ਕੈਬਿਨ ਸਪੇਸ ਮਿਲਦਾ ਹੈ। ਜੋ ਇਸ ਰੇਂਜ ਦੀਆ ਬਾਕੀ ਗੱਡੀਆਂ ਚ ਨਹੀਂ ਮਿਲਦਾ ਹੈ। T-Roc ‘ਚ 1.5 ਲੀਟਰ ਦਾ ਪੈਟ੍ਰੋਲ ਇੰਜਣ ਹੈ, ਜੋ 147 bhp ਦੀ ਪਾਵਰ ਤੇ 240 Nm ਪੀਕ ਟੌਰਕ ਪੈਦਾ ਕਰਦਾ ਹੈ। ਇੰਜਣ ‘ਚ 7-ਸਪੀਡ DSG ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। T-Roc ‘ਚ LED DRL ਪ੍ਰੋਜੈਕਟਰ ਲੇਂਸ ਹੈਡਲੈਂਪ, ਆਟੋ ਕਲਾਈਮੇਟ ਕੰਟਰੋਲ, 8.0 ਇੰਚ ਟੱਚ ਸਕ੍ਰੀਨ, ਇਨਫੋਟੇਨਮੈਂਟ ਸਿਸਟਮ, ਪੈਨੋਰਮਿਕ ਸਨਰੂਫ, ਵਰਚੂਅਲ ਕੌਕਪਿਟ, ਡਿਊਲ ਚੋਨ ਅਲਾਇ ਵੀਲਜ਼ ਤੇ ਲੈਦਰ ਅਪਹੋਲਸਟ੍ਰੀ ਜਿਹੇ ਫੀਚਰਸ ਮਿਲਦੇ ਹਨ। ਸੁਰੱਖਿਆ ਦੇ ਲਿਹਾਜ਼ ਨਾਲ T-Roc ਵਿਚ 6 ਏਅਰ ਬੈਗ ਆਉਂਦੇ ਹਨ। ABS, ESC,ਟਾਇਰ ਪ੍ਰੈਸ਼ਰ ਮੌਨੀਟਰਿੰਗ ਸਿਸਟਮ ਜਿਹੇ ਕਈ ਫੀਚਰਸ ਦਿੱਤੇ ਗਏ ਹਨ।